ਸਫਲਤਾ ਅਸਫ਼ਲਤਾ ਤੇ ਸਬਰ

ਰਮੇਸ਼ਵਰ ਸਿੰਘ

ਰਮੇਸ਼ਵਰ ਸਿੰਘ

(ਸਮਾਜ ਵੀਕਲੀ) ਜੋ ਘਟਨਾ ਇਕ ਵਾਰ ਵਾਪਰ ਗਈ, ਜ਼ਰੂਰੀ ਨਹੀਂ ਕਿ ਉਹ ਮੁੜ ਵਾਪਰੇ। ਕੋਈ ਸਾਲਾਂ ਤੋਂ ਕੰਮ ਆ ਰਿਹਾ ਹੈ, ਹੋ ਸਕਦਾ ਹੈ ਕਿ ਇਸ ਵਾਰ ਉਹ ਕੰਮ ਨਾ ਆ ਸਕੇ। ਕੋਈ ਕੰਮ ਨਿਰਵਿਘਨ ਚੱਲਦਾ ਆ ਰਿਹਾ ਹੈ ਪਰ ਕਦੇ ਵੀ ਉਸ ਵਿਚ ਅੜਿੱਕਾ ਪੈ ਸਕਦਾ ਹੈ। ਜੇ ਕੋਈ ਟੀਚਾ ਫ਼ਿਲਹਾਲ ਹਾਸਲ ਨਾ ਹੋ ਰਿਹਾ ਹੋਵੇ, ਅਜਿਹਾ ਨਹੀਂ ਕਿ ਉਹ ਹਾਸਲ ਹੀ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ ਕਿ ਇਸ ਵਾਰ ਉਸ ਨੂੰ ਹਾਸਲ ਕਰਨ ਵਿਚ ਸਫਲਤਾ ਮਿਲ ਜਾਵੇ। ਜੀਵਨ ‘ਚ ਸਫਲਤਾ ਲਈ ਜਿੱਥੇ ਤਾਕਤ ਦੀ ਜ਼ਰੂਰਤ ਹੈ, ਓਥੇ ਹੀ ਸਬਰ ਹੋਣਾ ਵੀ ਓਨਾ ਹੀ ਅਹਿਮ ਹੈ। ਸਬਰ ਮਨੁੱਖ ਦੀ ਤਾਕਤ ਨੂੰ ਸਹੀ ਦਿਸ਼ਾ ਵਿਚ ਕੇਂਦਰਿਤ ਕਰਦਾ ਹੈ। ਕਿਸੇ ਖ਼ਾਸ ਹਾਲਾਤ ਵਿਚ ਕਿਸ ਤਰ੍ਹਾਂ ਯਤਨਸ਼ੀਲ ਹੋਣਾ ਹੈ, ਇਹ ਫ਼ੈਸਲਾ ਹੀ ਸਫਲਤਾ-ਅਸਫਲਤਾ ਦਾ ਧੁਰਾ ਹੁੰਦਾ ਹੈ। ਭਾਵਨਾ ਦੇ ਇਲਾਵਾ, ਵੇਗ, ਲੋਭ, ਕਰੋਧ, ਮੋਹ ਵਿਚ ਲਿਆ ਗਿਆ ਫ਼ੈਸਲਾ  ਦਿਮਾਗ ਵਾਲਿਆਂ ਦਾ ਨਹੀਂ ਬਲਕਿ ਦਿਲ ਵਾਲਿਆਂ ਦਾ ਹੁੰਦਾ ਹੈ।   ਦਿਲ ਵਾਲੇ ਜੀਵਨ ਦੀ ਬਾਜ਼ੀ ਪਹਿਲੇ ਦੌਰ ਵਿੱਚ ਬੇਸ਼ੱਕ ਹਾਰ ਜਾਣ ਪਰ ਅੰਤ ਵਿੱਚ ਉਹ ਸਫਲ ਹੁੰਦੇ ਨੇ l ਅਸਲ ਵਿਚ ਸਫਲਤਾ-ਅਸਫਲਤਾ ਦਾ ਅਰਥ ਕੁਝ ਹੋਣਾ ਜਾਂ ਨਾ ਹੋਣਾ ਨਹੀਂ ਹੈ। ਸਾਡਾ ਯਤਨਸ਼ੀਲ ਹੋਣਾ ਜਰੂਰੀ ਹੈ ਪਰਮਾਤਮਾ ਨੇ ਜੋ ਗੁਣ, ਸ਼ਕਤੀ ਅਤੇ ਸਮਰੱਥਾ ਮਨੁੱਖ ਨੂੰ ਦਿੱਤੀ ਹੈ, ਉਸ ਦੀ ਸੁਚੱਜੀ ਵਰਤੋਂ ਹੀ ਜੀਵਨ ਦੀ ਸਭ ਤੋਂ ਵੱਡੀ ਸਫਲਤਾ ਸਮਝੀ ਜਾਂਦੀ ਹੈl ਰਸਨਾ ਜੇ ਪਰਮਾਤਮਾ ਦਾ ਨਾਮ ਜਪ ਰਹੀ ਹੈ, ਕੰਨ ਜੇ ਰੱਬ ਦੀ ਮਹਿਮਾ ਸੁਣ ਰਹੇ ਹਨ, ਹੱਥ ਜੇ ਭਗਵਾਨ ਦੀ ਸੇਵਾ ਵਿਚ ਲੱਗੇ ਹੋਏ ਹਨ, ਪੈਰ ਚੰਗੇ ਕੰਮਾਂ ਲਈ ਅੱਗੇ ਵੱਧ ਰਹੇ ਹਨ ਤਾਂ ਤਨ ਵੀ ਧੰਨ ਹੈ ਅਤੇ ਮਨ ਵੀ। ਫਲ ਦੇਣਾ ਉਸ ਪਰਮ ਪਰਮਾਤਮਾ ਦਾ ਕੰਮ ਹੈl ਮਿਹਨਤ ਅਤੇ ਇੱਛਾ ਸ਼ਕਤੀ ਕਦੇ ਵੀ ਅਸਫਲ ਨਹੀਂ ਜਾਂਦੀ ਇਹ ਤੁਹਾਡਾ ਇਮਤਿਹਾਨ ਜਰੂਰ ਲੈਂਦੀਹੈ l

ਰਮੇਸ਼ਵਰ ਸਿੰਘ ਸੰਪਰਕ- 9914880392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੂਰਬੀ ਭਈਆ ਤੋਂ ਕੁਝ ਸਿੱਖਣਾ ਚਾਹੀਦਾ
Next articleਚੁਗ਼ਲੀਆਂ ਕਰਨੀਆਂ ਤੇ ਸੁਣਨੀਆਂ ਮਿੱਠੀਆਂ ਪਰ ਇਨਸਾਨੀਅਤ ਦੀਆਂ ਘਾਤਕ