ਵਿਸ਼ਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਾਇੰਸ ਐਕਟੀਵਿਟੀ ਫੇਅਰ ਮਨਾਇਆ ਗਿਆ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ) : ਅੱਜ ਮਿਤੀ 22/11/2021ਨੌੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਾਇੰਸ ਐਕਟੀਵਿਟੀ ਫੇਅਰ ਕਰਵਾਇਆ ਗਿਆ ਜਿਸ ਵਿੱਚ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਦੇ ਬੱਚੇ ਅਤੇ ਨੌਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ ਇਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਇਲਾਕੇ ਦੇ ਦਾਨੀ ਸੱਜਣ ਸਰਦਾਰ ਸੁਆਸ ਜੀ ਕੱਕੜ ਅਤੇ ਐੱਸ ਐੱਮ ਸੀ ਕਮੇਟੀ ਮੈਂਬਰਜ ਵੱਲੋਂ ਮੇਲੇ ਦਾ ਉਦਘਾਟਨ ਕੀਤਾ ਗਿਆ1

ਸਕੂਲ ਦੇ ਪ੍ਰਿੰਸੀਪਲ 1ਸਮੂਹ ਸਟਾਫ ਮੈਂਬਰਜ਼ ਅਤੇ ਬੱਚਿਆਂ ਦੇ ਮਾਪੇ ਵੀ ਮੇਲੇ ਵਿੱਚ ਸ਼ਾਮਲ ਹੋਏ ਪ੍ਰਿੰਸੀਪਲ ਸਾਹਿਬ ਜੀ ਨੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਸਾਇੰਸ ਮੇਲੇ ਦੀ ਜੱਜਮੈਂਟ ਸ੍ਰੀ ਨਰੇਸ਼ ਕੁਮਾਰ ਸ਼ਰਮਾ ਜੀ ਨੇ ਕੀਤੀ ਪ੍ਰਿੰਸੀਪਲ ਵੱਲੋਂ ਆਏ ਗਏ ਮਹਿਮਾਨਾਂ ਦਾ ਅਤੇ ਸਮੂਹ ਸਟਾਫ ਮੈਂਬਰਜ਼ ਦਾ ਧੰਨਵਾਦ ਵੀ ਕੀਤਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਭ ਲਾਂਘੇ ਖੁੱਲਣਗੇ , ਚੇਤਨ ਹੋਵੋ
Next articleਦੁਨੀਆ