ਵਿਸ਼ਾ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਰੁੱਖਾਂ ਉੱਤੇ ਲਿਖ ਚੁੱਕਿਆ ਹਾਂ
ਕੁੱਖਾਂ ਉੱਤੇ ਲਿਖ ਚੁੱਕਿਆ ਹਾਂ

ਸੁੱਖ ਸਹੂਲਤਾਂ ‘ਤੇ ਵੀ ਲਿਖਿਆ
ਦੁੱਖਾਂ ਉੱਤੇ ਲਿਖ ਚੁੱਕਿਆ ਹਾਂ

ਰੱਜਿਆਂ ਦੀ ਵੀ ਗੱਲ ਮੈਂ ਕੀਤੀ
ਭੁੱਖਾਂ ਉੱਤੇ ਲਿਖ ਚੁੱਕਿਆ ਹਾਂ

ਜਾਨਵਰਾਂ ਦਾ ਦਰਦ ਉਲੀਕਿਆ
ਮਾਨੁੱਖਾਂ ‘ਤੇ ਲਿਖ ਚੁੱਕਿਆ ਹਾਂ

ਲੱਭ ਵਿਸ਼ਾ ਕੋਈ ਨਵਾਂ “ਮੁਹੰਮਦਾ”
ਮਨਮੁੱਖਾਂ ‘ਤੇ ਲਿਖ ਚੁੱਕਿਆ ਹਾਂ

ਖੁਸ਼ੀ ਮੁਹੰਮਦ “ਚੱਠਾ”

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂਸੇਜਰ
Next articleਦੁੱਖ ਏਸ ਗੱਲ ਦਾ ਏ