ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਧਾਲੀਵਾਲ ਦੋਨਾਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿੱ) ਬਲਵਿੰਦਰ ਸਿੰਘ ਬੱਟੂ ਦੁਆਰਾ ਅੱਜ ਵੱਖ ਵੱਖ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉੱਪ  ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾਂ  ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸੀ ਈ ਪੀ ਤੇ ਪੀ ਟੀ 03 ਦੇ ਨਾਲ ਨਾਲ ਸਮੱਰਥ ਪ੍ਰੋਜੈਕਟ ਦੀ ਅੰਤਿਮ ਜਾਂਚ ਦੀ ਰੈਡਿਮ ਟੈਸਟਿੰਗ ਕਰਨ ਦੇ ਨਾਲ ਨਾਲ ਅਧਿਆਪਕਾਂ ਨੂੰ ਓ ਐੱਮ ਆਰ ਸ਼ੀਟ, ਅਭਿਆਸ ਸ਼ੀਟ ਦੀ ਮਹੱਤਤਾ ਬਾਰੇ,  ਪ੍ਰੈਕਟਿਸ ਟੈਸਟਾਂ ਨੂੰ ਕੇਵਲ ਬੱਚੇ ਦੇ ਨੰਬਰ ਇਕੱਠੇ ਕਰਨ ਦੀ ਹੋੜ ਤੋਂ ਬਚਾ ਕੇ ਰੱਖਣ, ਕਮਜ਼ੋਰ ਕੰਪੀਟੈਂਸੀ ਤੇ ਫੋਕਸ ਕਰਵਾਉਣਾ, ਪ੍ਰੀ ਪ੍ਰਾਇਮਰੀ ਜਮਾਤਾਂ ਤੇ ਫੋਕਸ ਕਰਨ, ਰੋਜਾਨਾਂ ਸਲਾਈਡ ‘ਤੇ ਫੋਕਸ ਕਰਵਾਉਣਾ,  ਸੀ ਈ ਪੀ  ਤੇ ਪ੍ਰੀ ਪ੍ਰਾਇਮਰੀ ਦਾ ਲਗਾਤਾਰ ਫਾਲੋਅੱਪ ਰੱਖਣ ਸੰਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਹਰ ਪੀ ਟੀ ਵਿੱਚ ਕਮਜ਼ੋਰ ਰਹੀ ਕੰਪੀਟੈਂਸੀ ਲਈ ਵਿਸ਼ੇਸ਼ ਪ੍ਰਸ਼ਨਾਂ ਦੇ ਸੈੱਟ ਤਿਆਰ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ। ਸਕੂਲਾਂ ਦੀ ਸਵੇਰ ਦੀ ਸਭਾ ਦੀਆਂ ਗਤੀਵਿਧੀਆਂ , ਮਿੱਡ ਡੇ ਮੀਲ ਦੀ ਸਾਫ ਸਫਾਈ, ਕੁਸ਼ਲਤਾ ਸਿੱਖਣ ਪਰਿਣਾਮ ਦੀ ਦੂਜੇ ਫੇਜ ਦੀ ਹੋਈ ਪ੍ਰੀਖਿਆ ਦੀਆਂ ਓ ਐੱਮ ਆਰ ਸੀਟਾਂ ਤੇ ਨਤੀਜਿਆਂ ਦੀ ਜਾਂਚ ਤੇ ਰਿਵਿਊ ਕਰਨ ਦੇ ਨਾਲ ਨਾਲ ਉਹਨਾਂ ਨੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ । ਇਸ ਦੌਰਾਨ ਬਲਵਿੰਦਰ ਸਿੰਘ ਬੱਟੂ ਨੇ ਅਧਿਆਪਕਾਂ ਨੂੰ ਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਿਤ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਪੰਜਾਬ ਐਜੂਕੇਸ਼ਨ ਐਪ ਨੂੰ ਵੱਧ ਤੋਂ ਵੱਧ ਉਪਯੋਗ ਕਰਨ  ਲਈ ਪ੍ਰੇਰਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐੱਸ ਡੀ ਕਾਲਜ ਫਾਰ ਵੂਮੈਨ ‘ਚ ਹਿੰਦੀ ਦਿਵਸ ਮਨਾਇਆ
Next articleਆਖਿਰ ਬਜ਼ੁਰਗ ਕਿਉਂ ਹੁੰਦੇ ਹਨ ਇਕੱਲੇਪਣ ਦੇ ਸ਼ਿਕਾਰ ?