(ਸਮਾਜ ਵੀਕਲੀ)
ਜਰਾ ਐਧਰ ਤਾਂ
ਆਓ ਜਨਾਬ।
ਸਿਖਾਵਾਂ ਤੁਹਾਨੂੰ
ਜਿਓਣ ਦਾ ਅੰਦਾਜ਼।
ਝੁਘੀ ਵਿੱਚ ਰਹਿ ਕੇ
ਫਾਈਵ ਸਟਾਰ ਹੋਟਲ
ਦਾ ਮਜ਼ਾ ਲਿਆ ਜਾਂਦਾ ਹੈ।
ਛੋਲੇ ਖਾ ਕੇ ਵੀ ਬਦਾਮ ਖਾਣ
ਦਾ ਸੁਆਦ ਲਿਆ ਜਾਂਦਾ ਹੈ।
ਘੜੇ ਦਾ ਠੰਡਾ ਪਾਣੀ ਪੀ ਕੇ
ਫ੍ਰਿਜ ਦਾ ਮਜ਼ਾ ਲਿਆ ਜਾਂਦੈ।
ਮਿੱਠੀ ਬੋਲੀ ਬੋਲ ਕੇ ਓਪਰਿਆਂ
ਨੂੰ ਆਪਣਾ ਬਣਾਇਆ ਜਾਂਦਾ ਹੈ।
ਜੇਕਰ ਆਈ ਹੋਵੇ ਕੋਈ ਮੁਸ਼ਕਲ
ਛੇਤੀ ਹੀ ਇਹ ਚਲੀ ਜਾਵੇਗੀ
ਇਹ ਕਹਿ ਕੇ ਆਪਣੇ ਮਨ ਨੂੰ
ਤਕੜਾ ਕਰ ਸਮਝਾਇਆ ਜਾਂਦਾ ਹੈ।
ਆਪਣੇ ਬਜ਼ੁਰਗ ਮਾਂ ਪਿਓ ਦੀ
ਸੇਵਾ ਕਰ ਸਵਰਗ ਪਾਇਆ ਜਾਂਦਾ ਹੈ।
ਚੰਗਾ ਮੰਦਾ ਜੋ ਕੁਝ ਵੀ ਹੋ ਜਾਵੇ
ਰੱਬ ਦੀ ਮਰਜ਼ੀ ਐ, ਸਮਝਾਇਆ ਜਾਂਦਾ ਹੈ।
ਹਰ ਵੇਲੇ ਰੋਣ ਪਿੱਟਣ ਵਿਚ ਕੀ ਪਿਆ ਹੈ
ਹੱਸ ਕੇ ਜੀਓ, ਸਭ ਨੂੰ ਸਿਖਾਇਆ ਜਾਂਦਾ ਹੈ।
ਸਭ ਕੁਝ ਭੁੱਲ ਕੇ ਯਾਦ ਰੱਖੋ ਜੀਣ ਦਾ ਰਾਜ਼
ਸਾਡਾ ਤਾਂ ਇਹ ਹੈ ਜ਼ਿੰਦਾਦਿਲੀ ਦਾ ਅੰਦਾਜ਼।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਰੋਹਤਕ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly