ਜ਼ਿਲਾ ਪੱਧਰੀ ਬਾਲ ਵਿਗਆਨ ਕਾਂਗਰਸ ‘ਚ ਵਿਦਿਆਰਥੀਆਂ ਨੇ ਮੌਲਿਕ ਖੋਜ਼ ਦੇ ਪ੍ਰਾਜੈਕਟ ਪੇਸ਼ ਕੀਤੇ

ਨੰਨੇ ਵਿਗਆਨੀਆਂ ਨੇ ਖੇਤਰੀ ਮੁਸ਼ਕਿਲਾਂ ਦੇ ਅਧਾਰਿਤ ਕੀਤਾ ਸਰਵੇ ਤੇ ਲੱਭਿਆ ਹੱਲ

ਕਪੂਰਥਲਾ  (ਸਮਾਜ ਵੀਕਲੀ) ( ਕੌੜਾ ) – ਪੰਜਾਬ ਸਟੇਟ ਕੌਸ਼ਲ ਫਾਰ ਸਾਇੰਸ ਐਂਡ ਤਕਨਾਲੋਜੀ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ 30ਵੀਂ ਜ਼ਿਲਾ ਪੱਧਰੀ ਬਾਲ ਵਿਗਿਆਨ ਕਾਂਗਰਸ ਦਾ ਆਯੋਜਨ ਕੀਤਾ ਗਿਆ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਦਲਜੀਤ ਕੌਰ ਨੇ ਰਸਮੀ ਉਦਘਾਟਨ ਕਰਦੇ ਕਿਹਾ ਕਿ ਸਕੂਲ ਪੱਧਰ ਤੇ ਮੌਲਿਕ ਖੋਜ਼ ਸਬੰਧੀ ਪ੍ਰਾਜੈਕਟ ਤਿਆਰ ਕਰਕੇ ਜਿਥੇ ਨੰਨੇ ਵਿਿਗਆਨੀਆਂ ਨੇ ਆਪਣੀ ਪੇਸ਼ਕਾਰੀ ਕੀਤੀ, ਉਥੇ ਵਿਦਿਆਰਥੀਆਂ ਵਿੱਚ ਵਿਗਆਣਕ ਦ੍ਰਿਸ਼ਟੀਕੋਣ ਦਾ ਵੀ ਵਿਕਾਸ ਹੋਇਆ ਹੈ। ਉਹਨਾਂ੍ਹ ਗਾਈਡ ਅਧਿਆਪਕਾਂ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ। ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਅਵਾਰਡੀ ਨੇ ਵਿਿਦਆਰਥੀਆਂ ਨੂੰ ਸਫਲ ਵਿਅਕਤੀਆਂ ਦੀਆਂ ਉਦਾਹਰਣਾਂ ਦੇ ਕੇ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਸਮਾਗਮ ਦੇ ਸਫਲ ਪ੍ਰਬੰਧਨ ਲਈ ਪ੍ਰਿੰਸੀਪਲ ਨਵਚੇਨਤ ਸਿੰਘ ਦੀ ਪ੍ਰਸ਼ੰਸਾ ਕੀਤੀ।

ਸਮਾਗਮ ਵਿੱਚ ਸਟੇਜ਼ ਸਕੱਤਰ ਦੀ ਭੂਮਿਕਾ ਲੈਕਚਰਾਰ ਸੁਨੀਲ ਬਜਾਜ ਨੇ ਬਾਖੂਬੀ ਨਿਭਾਈ।ਸੀਨੀਅਰ ਵਰਗ ਦੀ ਜਜਮੈਂਟ ਪੰਜਾਬ ਰਤਨ ਗੁਰਮੀਤ ਸਿੰਘ ਮੇਹਟਾਂ , ਸੇਵਾਮੁਕਤ ਮੁੱਖ ਅਧਿਆਪਕ ਨਰੇਸ਼ ਕੋਹਲੀ ਅਤੇ ਲੈਕਚਰਾਰ ਹਰਜਿੰਦਰ ਗੋਗਨਾ ਨੇ ਕੀਤੀ ਅਤੇ ਸਰਕਾਰੀ ਹਾਈ ਸਕੂਲ ਖਜੂਰਲਾ ਨੂੰ ਪਹਿਲਾਂ , ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੇ ਦੂਸਰਾ ਸਥਾਨ ਅਤੇ ਕਮਲਾ ਨਹਿਰੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ੍ਹ ਜੂਨੀਅਰ ਵਰਗ ਦੇ ਮੁਕਬਾਲਿਆਂ ਵਿੱਚ ਸਰਕਾਰੀ ਹਾਈ ਸਕੂਲ ਖਜੂਰਲਾ ਨੇ ਹੀ ਪਹਿਲਾਂ , ਸ੍ਰੀ ਗੁਰੁ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਨੇ ਦੂਸਰਾ ਅਤੇ ਕਮਲਾ ਨਹਿਰੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਿਸਦਾ ਮੁਲਾਂਅੰਕਣ ਲੈਕਚਰਾਰ ਨਰਿੰਦਰ ਪ੍ਰਾਸ਼ਰ , ਲੈਕਚਰਾਰ ਅਨੂਪਮ ਗੋਇਲ ਅਤੇ ਸਾਇੰਸ ਮਿਸਟਰੈਸ ਲਵਲੀਨ ਚੋਪੜਾ ਨੇ ਕੀਤਾ।

ਜ਼ਿਲਾ ਕੌਆਰਡੀਨੇਟਰ ਐਕਟੀਵਟੀਜ਼ ਸੁਨੀਲ ਬਜਾਜ ਅਤੇ ਜਗਦੀਪ ਜੰਮੂ ਨੇ ਦੱਸਿਆ ਕਿ ਸੀਨੀਅਰ ਅਤੇ ਜੂਨੀਅਰ ਵਰਗ ਵਿੱਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਟੀਮਾਂ 21 ਦਸੰਬਰ ਨੂੰ ਡੀ.ਏ.ਵੀ ਯੂਨੀਵਰਸਟੀ ਜਲੰਧਰ ਵਿੱਚ ਹੋ ਰਹੇ ਰਾਜ ਪੱਧਰੀ ਬਾਲ ਵਿਿਗਆਨ ਕਾਂਗਰਸ ਵਿੱਚ ਹਿੱਸਾ ਲੈਣਗੇ।ਨੇ ਮੱੁਖ ਮਹਿਮਾਨ ਨੇ ਜੇਤੂ ਵਿਿਦਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਬਾਕੀ ਵਿਿਦਆਰਥੀਆਂ ਦੇ ਪ੍ਰਾਜੈਕਟਾਂ ਨੂੰ ਵੀ ਸਮਾਜ ਲਈ ਅਹਿਮ ਦੱਸਿਆ ਅਤੇ ਇਸ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਇਸ ਸਮਾਗਮ ਨੂੰ ਸਫਲ ਬਨਾਉਣ ਵਿੱਚ ਲੈਕਚਰਾਰ ਵਰਿੰਦਰ ਸਹੋਤਾ, ਟੈਕਨੀਕਲ ਸਹਾਇਕ ਜਗਦੀਪ ਸਿੰਘ ਨੂਰਪੁਰ ਲੁਬਾਣਾ , ਸੱਤ ਪਾਲ ਖਾਲੂ ਅਤੇ ਤਰਸੇਮ ਸਿੰਘ ਸੇਵਾਦਾਰ ਦਾ ਖਾਸ ਸਹਿਯੋਗ ਰਿਹਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ: ਭਜਨ ਸਿੰਘ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ.
Next articleਬਲਾਕ ਪੱਧਰੀ ਕਵਿੱਜ਼ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਹੈਬਤਪੁਰ ਦੇ ਵਿਦਿਆਰਥੀਆਂ ਦੀ ਰਹੀ ਝੰਡੀ