ਕਪੂਰਥਲਾ, (ਕੌੜਾ)- ਅਜੋਕੀ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਦਿਲਚਸਪੀ ਵਧਾਉਣ ਦੇ ਉਦੇਸ਼ ਨਾਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੇ ਬੱਚਿਆਂ ਨੇ ਪੰਜਾਬ ਸਰਕਾਰ ਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਥਾਪਤ ‘ਸਾਡਾ ਪਿੰਡ’ ਦਾ ਇਕ ਦਿਨਾ ਦੌਰਾ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਦੌਰ ਵਿੱਚ ਭਾਰਤੀ ਨੌਜਵਾਨ ਲੜਕੇ ਤੇ ਲੜਕੀਆਂ ਤੇਜ਼ੀ ਨਾਲ ਪੱਛਮੀ ਸੱਭਿਆਚਾਰ ਵੱਲ ਪ੍ਰੇਰਿਤ ਹੋ ਰਹੇ ਹਨ ਜੋ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ। ਇਸ ਕਰਕੇ ਉਨ੍ਹਾਂ ਨੂੰ ਪੰਜਾਬੀ ਅਮੀਰ ਸੱਭਿਆਚਾਰ ਪ੍ਰਤੀ ਜਾਗਰੂਕ ਕਰਵਾਉਣਾ ਸਮੇਂ ਦੀ ਜ਼ਰੂਰਤ ਹੈ ।ਜਿਸ ਲਈ ਪੰਜਾਬ ਸਰਕਾਰ ਨੇ ‘ਸਾਡਾ ਪਿੰਡ’ ਦਾ ਨਿਰਮਾਣ ਕਰਕੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਫਿਰ ਤੋਂ ਜੋੜਨ ਦੀ ਇਕ ਚੰਗੀ ਕੋਸ਼ਿਸ਼ ਕੀਤੀ ਹੈ। ‘ਸਾਡਾ ਪਿੰਡ’ ਵਿੱਚ ਬੱਚਿਆਂ ਨੇ ਇਕ ਪਾਸੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਪੁਰਾਣੇ ਰੀਤੀ-ਰਿਵਾਜ਼ਾਂ, ਆਵਾਜਾਈ ਦੇ ਸਾਧਨ, ਕੱਚੇ ਘਰ, ਖੂਹ ਦੇ ਬਰਤਨ, ਰੇਡੀਓ,ਗ੍ਰਾਮੋਫੋਨ, ਮਦਾਰੀ, ਡਾਕਖ਼ਾਨੇ ਦੇਖੇ, ਉੱਥੇ ਸਰੋਂ ਦੇ ਸਾਗ, ਮੱਕੀ ਦੀ ਰੋਟੀ, ਮੱਖਣ ਤੇ ਲੱਸੀ ਵਰਗੀਆਂ ਚੀਜ਼ਾਂ ਦਾ ਵੀ ਸਵਾਦ ਲਿਆ। ਇਸ ਮੌਕੇ ਸਮੂਹ ਟੀਚਿੰਗ ਸਟਾਫ ਵੀ ਉਨ੍ਹਾਂ ਦੇ ਨਾਲ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly