ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ 

ਕਪੂਰਥਲਾ (ਕੌੜਾ)– ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਦਾ ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਵਿੱਦਿਅਕ ਟੂਰ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੈੱਡ ਟੀਚਰ ਸੁਖਵਿੰਦਰ ਸਿੰਘ ਦੀ ਅਗਵਾਈ ਤੇ ਮਨਜਿੰਦਰ ਸਿੰਘ ਤੇ ਰਾਜਵਿੰਦਰ ਕੌਰ ਬੂਲਪੁਰ ਦੀ ਦੇਖ ਰੇਖ ਹੇਠ ਲਗਾਇਆ ਗਿਆ।
ਇਸ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਇਤਿਹਾਸ ਬਾਰੇ ਜਾਣਿਆ। ਸਕੂਲ ਦੇ ਹੈੱਡ ਟੀਚਰ ਸੁਖਵਿੰਦਰ ਸਿੰਘ ਨੇ ਇਸ ਦੌਰਾਨ ਕਿਹਾ ਕਿ ਵਿੱਦਿਅਕ ਟੂਰ ਲਗਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਹੈ।ਇਸ ਮੌਕੇ ਤੇ ਮਨਜਿੰਦਰ ਸਿੰਘ ਅਧਿਆਪਕ,ਰਜਵਿੰਦਰ ਕੌਰ ਅਧਿਆਪਕ ,ਬਲਵਿੰਦਰ ਕੌਰ ਆਗਨਵਾੜੀ ਵਰਕਰ,ਜਸਬੀਰ ਕੌਰ ਕੁੱਕ ,ਬਿਮਲਾ ਰਾਣੀ ਕੁੱਕ ਆਦਿ ਨੇ ਵਿੱਦਿਅਕ ਟੂਰ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਹ ਰੁਸ਼ਨਾਈ ਜਾਨੇ ਆਂ ( ਗੀਤ)
Next articleਹਰਿ ਜਸ ਕੀਰਤਨ ਦਰਬਾਰ ‘ਚ ਗੁਰੂ ਹਰਿਕਿਸ਼ਨ ਸਕੂਲ ਦਾ ਸ਼ਾਨਦਾਰ ਪ੍ਦਰਸ਼ਨ