ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਨੇ ਪੈਪਸੀ ਕੋ ਪ੍ਰਾਈਵੇਟ ਲਿਮਟਿਡ ਚੰਨੋ ਵਿਖੇ ਕੀਤਾ ਇੰਡਸਟਰੀਅਲ ਵਿਜ਼ਟ 

ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਰਮਾ ਜੀ  ਨੇ ਪੈਪਸੀ ਕੋ ਪ੍ਰਾਈਵੇਟ ਲਿਮਟਿਡ  ਫੈਕਟਰੀ ਦੇ ਚੇਅਰਮੈਨ ਅਤੇ ਮਨੇਂਜਰ ਸ੍ਰੀ ਸੰਦੀਪ ਬਾਂਸਲ ਜੀ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਵਿਸ਼ੇਸ਼ ਉਪਰਾਲੇ ਸਦਕਾ ਸਕੂਲ ਦੇ ਅੱਠਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੰਦੀਪ ਸਰ ਅਤੇ ਮੈਡਮ ਸ਼ਸ਼ੀ ਬਾਲਾ ਜੀ ਦੇ ਸਹਿਯੋਗ ਸਦਕਾ  ਪਿੰਡ ਚੰਨੋ ਵਿਖੇ ਸਥਿਤ ਪੈਪਸੀ ਕੋ ਪ੍ਰਾਈਵੇਟ ਲਿਮਟਿਡ ਫੈਕਟਰੀ ਵਿੱਚ ਇੰਡਸਟ੍ਰੀਅਲ ਵਿਜ਼ਿਟ ਕਰ ਸਕੇ।
ਵਿਜ਼ਿਟ ਦੌਰਾਨ ਵਿਦਿਆਰਥੀਆਂ ਨੇ ਫੈਕਟਰੀ ਵਿੱਚ ਤਿਆਰ ਹੁੰਦੇ ਵੱਖ ਵੱਖ ਪ੍ਰੋਡੈਕਟਾਂ ਜਿਵੇਂ ਲੇਜ਼-ਕੁਰਕਰਿਆਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਹਾਸ਼ਿਲ ਕੀਤੀ ਅਤੇ ਵਿਦਿਆਰਥੀਆਂ ਨੇ ਫੈਕਟਰੀ ਵਿੱਚੋਂ ਜੀਵਨ ਵਿੱਚ ਕੰਮ ਆਉਣ ਵਾਲੀਆਂ ਬਹੁਤ ਸਾਰੀਆਂ ਜਾਣਕਾਰੀਆਂ ਇਕੱਤਰਿਤ ਕੀਤੀਆਂ ਅਤੇ ਭਵਿੱਖ ਲਈ ਆਪਣੀ ਜਾਣਕਾਰੀ ਅਤੇ ਗਿਆਨ ਵਿੱਚ ਹੋਰ ਵਾਧਾ ਕੀਤਾ ,ਵਿਦਿਆਰਥੀਆਂ ਨੇ ਫੈਕਟਰੀ ਅੰਦਰਲੇ ਅਨੁਸ਼ਾਸ਼ਿਤ ਮਾਹੌਲ ਤੇ ਸਾਫ਼ ਸਫ਼ਾਈ ਤੋਂ ਬਹੁਤ ਪ੍ਰੇਰਨਾ ਲਈ ਆਖਰ ਵਿੱਚ ਵਿਦਿਆਰਥੀਆਂ ਨੂੰ ਫੈਕਟਰੀ ਵਿੱਚ ਤਿਆਰ ਹੁੰਦੇ ਵੱਖ ਵੱਖ ਪ੍ਰੋਡੈਕਟ ਫ੍ਰੀ ਵਿੱਚ ਖਾਣ ਲਈ ਵੰਡੇ ਗਏ। ਵਿਦਿਆਰਥੀਆਂ ਨੇ ਇਸ ਇੰਡਸਟਰੀਅਲ ਵਿਜ਼ਟ ਵਿੱਚੋਂ ਬਹੁਤ ਸਾਰਾ ਆਧੁਨਿਕ ਪ੍ਰਯੋਗੀ ਗਿਆਨ ਹਾਸ਼ਿਲ ਕੀਤਾ। ਆਖਿਰ ਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਅਤੇ ਮਨੇਂਜਰ ਸਰਦਾਰ ਸਰਬਜੀਤ ਸਿੰਘ ਅਤੇ ਕਮਲਦੀਪ ਸਿੰਘ ਜੀ ਨੇ ਪੈਪਸੀ ਕੋ ਪ੍ਰਾਈਵੇਟ ਲਿਮਟਿਡ ਚੰਨੋ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਸਕੂਲ ਵੱਲੋਂ ਹੋਰ ਉਪਰਾਲੇ ਕਰਨ ਦਾ ਪ੍ਰਣ ਲਿਆ।
ਰਿਪੋਰਟ ਸੰਦੀਪ ਸਿੰਘ ‘ਬਖੋਪੀਰ’।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ’ ਮੁਹਿੰਮ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ ਕੀਤਾ ਲਾਰਵਾ ਚੈਕ
Next article “ਮਿਸ਼ਨ ਸਮਰੱਥ ” ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਸੰਪੰਨ