


‘ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਕਿਉਂ?’ ਇਸ ਵਿਸ਼ੇ ਤੇ ਸੰਖੇਪ ਵਿੱਚ ਕੀਤੇ ਵਿਚਾਰ ਵਟਾਂਦਰੇ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ, ਮਿੱਤਰ ਸੈਨ ਮੀਤ ਅਤੇ ਪ੍ਰਿੰਸੀਪਲ ਹਰਿੰਦਰ ਕੌਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਬੱਬੀ, ਸੁਰਜੀਤ ਵਿਸ਼ਾਦ ਅਤੇ ਨੇਤਰ ਸਿੰਘ ਮਾਤਿਓ ਦੀ ਹਾਜ਼ਰੀ ਨੇ ਬੱਚਿਆਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ। ਵੱਡੀ ਗਿਣਤੀ ਵਿੱਚ ਵਿਦਿਆਰਥੀ ਤਾਂ ਸਮਾਗਮ ਵਿੱਚ ਸ਼ਾਮਿਲ ਹੋਏ ਹੀ ਪਰ ਪ੍ਰੋਫੈਸਰ ਜਗਦੀਪ ਸਿੰਘ, ਪ੍ਰੋਫੈਸਰ ਪ੍ਰਦੀਪ ਕੌਰ (ਐਨਐਸਐਸ), ਪ੍ਰੋਫੈਸਰ ਪਵਨਦੀਪ ਕੌਰ, ਪ੍ਰੋਫੈਸਰ ਇਮਰੋਜਪ੍ਰੀਤ ਸਿੰਘ, ਪ੍ਰੋਫੈਸਰ ਅਮਨਪ੍ਰੀਤ ਕੌਰ, ਇੰਦਰਜੀਤ ਸਿੰਘ ਅਤੇ ਨਿਰਵੈਰ ਸਿੰਘ ਦੀ ਹਾਜ਼ਰੀ ਨੇ ਸਮਾਗਮ ਦੀ ਹੋਰ ਵੀ ਸ਼ੋਭਾ ਵਧਾਈ। ਭਾਈਚਾਰੇ ਵੱਲੋਂ ਕਾਲਜ ਦੀ ਲਾਇਬਰੇਰੀ ਲਈ ਪੰਜਾਬੀ ਦੀਆਂ ਉੱਤਮ ਪੁਸਤਕਾਂ ਦਾ ਸੈਟ ਭੇਂਟ ਕਰਨ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੇ ਪਸਾਰ ਅਤੇ ਵਿਕਾਸ ਵਿੱਚ ਜ਼ਿਕਰਯੋਗ ਯੋਗਦਾਨ ਪਾਉਣ ਲਈ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ ਦਾ ਸਤਿਕਾਰ ਵੀ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਭ ਤੋਂ ਸੋਹਣੀ ਗੱਲ ਇਹ ਰਹੀ ਅਧਿਆਪਕਾਂ ਨਾਲੋਂ ਵੱਧ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਖੁਸ਼ੀ ਖੁਸ਼ੀ ਵੱਧ ਚੜ੍ਹ ਕੇ ਹਿੱਸਾ ਲਿਆ। ਸਾਡੇ ਬੱਚੇ ਮਾਂ ਬੋਲੀ ਵੱਲ ਬਹੁਤ ਪ੍ਰੇਰਤ ਹਨ ਪਰ ਅਸੀਂ ਕੁਝ ਘੌਲ ਕਰ ਜਾਂਦੇ ਹਾਂ ਬੱਚਿਆਂ ਨੂੰ ਅੱਗੇ ਵਧਾਉਣ ਲਈ ਦੂਸਰੀਆਂ ਭਾਸ਼ਾਵਾਂ ਨਾਲ ਜੋੜਦੇ ਹਾਂ। ਮਿੱਤਰ ਸੈਨ ਮੀਤ ਜੀ ਨੇ ਕਿਹਾ ਮੈਂ ਇਸ ਤੋਂ ਵੀ ਘੱਟ ਸੋਚਦਾ ਸੀ ਕਿ ਸ਼ਾਇਦ ਬੱਚੇ ਇਸ ਮਿਲਣੀ ਵਿੱਚ ਬਹੁਤਾ ਯੋਗਦਾਨ ਨਾ ਪਾਉਣ ਜਾਂ ਨਾ ਪਸੰਦ ਕਰਨ ਪਰ ਬੱਚਿਆਂ ਦਾ ਅੱਗੇ ਆ ਕੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਆਉਣ ਵਾਲੇ ਸਮੇਂ ਵਿੱਚ ਮਾਂ ਬੋਲੀ ਪੰਜਾਬੀ ਦਾ ਭਵਿੱਖ ਰੋਸ਼ਨ ਵਿਖਾਈ ਦੇ ਰਿਹਾ ਹੈ। ਕੁੱਲ ਮਿਲਾ ਕੇ ਪ੍ਰੋਗਰਾਮ ਸੌਂ ਪ੍ਰਤੀਸਤ ਕਾਮਯਾਬ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly