ਵਿਦਿਆਰਥੀਆਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਸਹੁੰ ਚੁੱਕੀ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕਰਿਆਮ ਸਥਿਤ ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਕੈਂਪਸ ਡਾਇਰੈਕਟਰ ਡਾ.ਏ.ਸੀ.ਰਾਣਾ ਦੀ ਦੇਖ-ਰੇਖ ’ਚ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ, ਸਮਾਜਿਕ ਨਿਆ ਅਤੇ ਸ਼ਕਤੀਕਰਨ ਵਿਭਾਗ, ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਦੇ ਨਿਰਦੇਸ਼ ਅਨੁਸਾਰ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ.ਅੰਕੁਸ਼ ਨਿਝਾਵਨ ਨੇ ਸਟੂਡੈਂਟ ਅਤੇ ਸਟਾਫ ਨੂੰ ਨਸ਼ਾ ਮੁਕਤ ਭਾਰਤ ਅਭਿਆਨ ਦੇ ਸੰਬੰਧ ’ਚ ਸੁੰਹ ਚੁਕਾਈ। ਨਿਝਾਵਨ ਨੇ ਕਿਹਾ ਕਿ ਸਾਡੇ ਦੇਸ਼ ’ਚ ਨੌਜਵਾਨਾਂ ਦਾ ਝੁਕਾਅ ਨਸ਼ਿਆਂ ਵੱਲ ਵੱਧ ਰਿਹਾ ਹੈ, ਇਹ ਇੱਕ ਚਿੰਤਾ ਦਾ ਵਿਸ਼ੇ ਹੈ। ਉਨ੍ਹਾਂ ਪ੍ਰਣ ਲਿਆ ਕਿ ਉਹ ਨਸ਼ਿਆਂ ਦੀ ਵਰਤੋਂ ’ਚ ਕਿਸੇ ਦਾ ਸਾਥ ਨਹੀਂ ਦੇਣਗੇ, ਨੌਜਵਾਨਾਂ ਨੂੰ ਇਸ ਲਤ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਣਗੇ ਅਤੇ ਭਵਿੱਖ ਵਿੱਚ ਕਦੇ ਵੀ ਕਿਸੇ ਵੀ ਨਜਾਇਜ਼ ਪਦਾਰਥ ਦਾ ਸੇਵਨ ਨਹੀਂ ਕਰਣਗੇ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਭਾਰਤ ਆਪਣਾ 78ਵਾਂ ਅਜਾਦੀ ਦਿਵਸ ਮਨਾ ਰਿਹਾ ਹੈ, ਨਸ਼ਾ ਮੁਕਤ ਭਾਰਤ ਮੁਹਿੰਮ (ਐਨ.ਐਮ.ਬੀ.ਏ.) ਆਪਣੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ। ਇਸ ਮੀਲ ਪੱਥਰ ਨੂੰ ਮਾਨਤਾ ਦਿੰਦੇ ਹੋਏ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇਸ਼ ਭਰ ਵਿੱਚ ਨਸ਼ਿਆਂ ਵਿਰੁੱਧ ਇੱਕ ਸਾਮੂਹਿਕ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਇਸ ਸਾਲ ਦਾ ਥੀਮ ’’ਵਿਕਸਤ ਭਾਰਤ ਦਾ ਹੈ ਮੰਤਰ, ਭਾਰਤ ਹੋ ਨਸ਼ੇ ਤੋਂ ਸਵਤੰਤਰ” ਹੈ। ਇਸ ਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਨੇ ਈ-ਪਲੇਜ ’ਚ ਹਿੱਸਾ ਲਿਆ ਅਤੇ ਸਰਟੀਫਿਕੇਟ ਵੀ ਆਨਲਾਈਨ ਡਾਊਨਲੋਡ ਕੀਤੇ। ਮੌਕੇ ’ਚੇ ਸੌਰਭ ਕੁਮਾਰ, ਮਨਪ੍ਰੀਤ ਕੌਰ, ਵਿਸ਼ਾਲ ਕੁਮਾਰ, ਰੋਸ਼ਨ ਕੁਮਾਰ, ਰਮਨ ਕੁਮਾਰ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਨੋਜ ਕੰਡਾ ਨੇ ਐਸ ਕੇ ਟੀ ਟੀਮ ਦੇ ਨਾਲ ਬੂਟਾ ਲਗਾ ਕੇ ਮਨਾਇਆ ਆਪਣਾ ਜਨਮ-ਦਿਨ
Next articleਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਓ – ਡਾ. ਰਣਜੀਤ ਸਿੰਘ ਰਾਏ