ਕਪੂਰਥਲਾ, (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਸੋਲੋ ਡਾਂਸ ਦੇ ਦੋ ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾ ਗਰੁੱਪ ਛੇਵੀਂ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਤੇ ਦੂਸਰਾ ਗਰੁੱਪ ਨੌਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦਾ ਸੀ। ਸਕੂਲ ਇੰਚਾਰਜ ਸ਼੍ਰੀਮਤੀ ਮੰਜੂ ਸ਼ਰਮਾ ਦੀ ਅਗਵਾਈ ਹੇਠ ਤੇ ਗੁਰਦੇਵ ਸਿੰਘ, ਦਿਲਬਾਗ ਸਿੰਘ ਆਦਿ ਦੀ ਦੇਖ ਰੇਖ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਗਰੁੱਪ ਵਿੱਚ ਸੱਤਵੀਂ ਕਲਾਸ ਦੀ ਮਾਨਵੀ ਨੇ ਪਹਿਲਾ ਸਥਾਨ, ਅੱਠਵੀਂ ਕਲਾਸ ਦੀ ਜਸਪ੍ਰੀਤ ਕੌਰ ਤੇ ਛੇਵੀਂ ਕਲਾਸ ਦੇ ਹਰਨੂਰ ਸਿੰਘ ਨੇ ਸਾਂਝੇ ਤੌਰ ਤੇ ਦੂਜਾ ਸਥਾਨ, ਅਤੇ ਨਵਨੀਤ ਕੌਰ ਛੇਵੀਂ ਕਲਾਸ ਤੇ ਸੁਖਪ੍ਰੀਤ ਕੌਰ ਅੱਠਵੀਂ ਕਲਾਸ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਹੀ ਨੌਵੀਂ ਤੋਂ ਬਾਰਵੀਂ ਜਮਾਤ ਦੇ ਦੂਜੇ ਗਰੁੱਪ ਵਿੱਚ ਹੋਏ ਮੁਕਾਬਲਿਆਂ ਦੌਰਾਨ ਤਨਵੀਰ ਕੌਰ ਨੌਵੀਂ ਜਮਾਤ ਨੇ ਪਹਿਲਾ ਸਥਾਨ ਤੇ ਬਾਰਵੀਂ ਜਮਾਤ ਦੀ ਮਨੀਸ਼ਾ ਦੇ ਦੂਜਾ ਸਥਾਨ, ਹਰਮਨਪ੍ਰੀਤ ਕੌਰ ਬਾਰਵੀਂ ਜਮਾਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਵਿਸ਼ੇਸ਼ ਤੌਰ ਤੇ ਸਮਰੱਥ ਪ੍ਰੋਜੈਕਟ ਦੇ ਜਿਲਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਹਰਮਿੰਦਰ ਸਿੰਘ ਜੋਸਨ ਨੇ ਇਹਨਾਂ ਮੁਕਾਬਲਿਆਂ ਲਈ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ, ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਸ਼੍ਰੀਮਤੀ ਮੰਜੂ ਸ਼ਰਮਾ, ਜ਼ਿਲਾ ਕੋਆਰਡੀਨੇਟਰ ਰਮਿੰਦਰ ਸਿੰਘ ਜੋਸਨ ਗੁਰਦੇਵ ਸਿੰਘ ਦਿਲਬਾਗ ਸਿੰਘ ਗੋਬਿੰਦ ਰਾਮ ਨੇ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਹਨਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਸ਼੍ਰੀਮਤੀ ਕੁਲਵਿੰਦਰ ਕੌਰ, ਸੀਮਾ ਰਾਣੀ, ਜਸਬੀਰ ਕੌਰ, ਰਜਿੰਦਰ ਕੌਰ, ਆਂਚਲ ,ਰਮਨਦੀਪ ਕੌਰ, ਗੁਰਦੇਵ ਸਿੰਘ, ਦਿਲਬਾਗ ਸਿੰਘ, ਗੋਬਿੰਦ ਰਾਮ, ਗੀਤ ਗਾਂਧੀ ਆਦਿ ਨੇ ਅਹਿਮ ਭੂਮਿਕਾ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly