(ਸਮਾਜ ਵੀਕਲੀ) ਅੱਜੋਕੇ ਸਮੇਂ ਵਿੱਚ ਸਿੱਖਿਆ ਜਿਸ ਨੂੰ ਜੀਵਨ ਦਾ ਬੁਨਿਆਦਕ ਢਾਂਚਾ ਮੰਨਿਆ ਜਾਂਦਾ ਹੈ ਇੱਕ ਬਹੁਤ ਵੱਡੇ ਖ਼ਤਰੇ ਦਾ ਸਾਮ੍ਹਣਾ ਕਰ ਰਹੀ ਹੈ। ਇੱਕ ਬਹੁਤ ਚਿੰਤਾਜਨਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਇਹ ਹੈ ਕਿ ਅੱਜ ਸੰਸਾਰ ਭਰ ਦੇ ਬਹੁਗਿਣਤੀ ਵਿਦਿਆਰਥੀ ਪੜ੍ਹਾਈ ਪ੍ਰਤੀ ਆਪਣੀ ਰੁਚੀ ਗੁਆ ਰਹੇ ਹਨ। ਉਹ ਸਿੱਖਿਆ ਤੋਂ ਦੂਰ ਹੋ ਰਹੇ ਹਨ ਅਤੇ ਇਹ ਦੂਰ ਹੋਣਾ ਨਾ ਸਿਰਫ਼ ਵਿਅਕਤੀਗਤ ਪੱਧਰ ‘ਤੇ ਬਲਕਿ ਸਮਾਜਿਕ ਅਤੇ ਰਾਸ਼ਟਰੀ ਪੱਧਰ’ਤੇ ਵੀ ਵੱਡੇ ਮਾਰੂ ਪ੍ਰਭਾਵ ਛੱਡ ਰਿਹਾ ਹੈ।
ਮੁੱਖ ਕਾਰਨ
(i) ਮੋਬਾਈਲ ਅਤੇ ਇੰਟਰਨੈਟ ਦਾ ਜ਼ਿਆਦਾ ਉਪਯੋਗ
ਅੱਜ ਦੇ ਵਿਦਿਆਰਥੀ ਮੋਬਾਈਲ ਫੋਨਾਂ, ਸੋਸ਼ਲ ਮੀਡੀਆ ਅਤੇ ਆਨਲਾਈਨ ਖੇਡਾਂ ‘ਤੇ ਵੱਧ ਸਮਾਂ ਬਿਤਾ ਰਹੇ ਹਨ। ਇਹ ਆਧੁਨਿਕ ਤਕਨੀਕਾਂ ਉਨ੍ਹਾਂ ਦੀ ਕੇਂਦਰਿਤਤਾ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।
(ii) ਅਧਿਆਪਕਾਂ ਅਤੇ ਮਾਪਿਆਂ ਦੀ ਲਾਪਰਵਾਹੀ
ਕਈ ਵਾਰੀ ਅਧਿਆਪਕ ਵਿਦਿਆਰਥੀਆਂ ਦੀਆਂ ਰੁਚੀਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਦੀ ਤਾਲੀਮ ਸਿਰਫ਼ ਯਾਦ ਕਰਨ ਅਤੇ ਅੰਕਾਂ ‘ਤੇ ਸੀਮਿਤ ਰਹਿੰਦੀ ਹੈ। ਅੱਜ ਦੇ ਸਮੇਂ ਵਿੱਚ ਮਾਪੇ ਵੀ ਬੱਚਿਆਂ ਤੋਂ ਸਿਰਫ ਉੱਚ ਅੰਕਾਂ ਦੀ ਉਮੀਦ ਕਰਦੇ ਹਨ ਬਜਾਏ ਇਸਦੇ ਕਿ ਆਪਣੇ ਬੱਚਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ।
(iii) ਸਿੱਖਿਆ ਪ੍ਰਣਾਲੀ ਦੀ ਖਾਮੀਆਂ
ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਅਜੇ ਵੀ ਪੁਰਾਣੇ ਤੌਰ ਤਰੀਕਿਆਂ ‘ਤੇ ਆਧਾਰਿਤ ਹੈ। ਇਸ ਵਿੱਚ ਰਚਨਾਤਮਕਤਾ, ਵਾਸਤਵਿਕਤਾ ਅਤੇ ਜੀਵਨ ਸਿੱਖਿਆ ਦੀ ਕਮੀ ਹੈ ਜਿਸ ਕਾਰਨ ਵਿਦਿਆਰਥੀਆਂ ਵਿੱਚ ਸਿੱਖਿਆ ਪ੍ਰਤੀ ਰੁਚੀ ਘਟਦੀ ਜਾ ਰਹੀ ਹੈ।
(iv) ਆਰਾਮਦਾਇਕ ਅਤੇ ਸੁਸਤ ਜੀਵਨ ਸ਼ੈਲੀ
ਟੈਲੀਵਿਜ਼ਨ ,ਓ ਟੀ ਕੀ ਪਲੇਟਫਾਰਮ ਅਤੇ ਹੋਰ ਮਨੋਰੰਜਨ ਦੇ ਸਰੋਤ ਵੀ ਬੱਚਿਆਂ ਨੂੰ ਸੁਸਤ ਅਤੇ ਉਦਾਸ ਕਰ ਰਹੇ ਹਨ। ਉਹ ਪੜ੍ਹਾਈ ਨੂੰ ਇੱਕ ਭਾਰ ਵਾਂਗ ਮੰਨਣ ਲੱਗੇ ਹਨ।
ਵਿਦਿਆਰਥੀਆਂ ਦੇ ਅੰਕ ਘਟ ਰਹੇ ਹਨ ਕਿਉਂਕਿ ਉਨ੍ਹਾਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਨਹੀਂ ਰਹੀ। ਉਹ ਆਪਣੇ ਆਪ ‘ਤੇ ਭਰੋਸਾ ਗੁਆ ਰਹੇ ਹਨ। ਇਸ ਤਰ੍ਹਾਂ ਵਿਦਿਆਰਥੀਆਂ ਦਾ ਭਵਿੱਖ ਅਣਨਿਸ਼ਚਿਤ ਹੋ ਜਾਂਦਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਦਾ ਨਸ਼ਿਆਂ ਜਾਂ ਮਾੜੀ ਸੰਗਤ ਵੱਲ ਵੀ ਰੁਝਾਨ ਹੋ ਸਕਦਾ ਹੈ।
ਸੁਝਾਅ ਅਤੇ ਹੱਲ
ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ:
ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਨਿਯਮਤ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਿੱਖਣ ਦੇ ਤਰੀਕਿਆਂ ਵਿੱਚ ਬਦਲਾਅ:
ਪ੍ਰਯੋਗਾਤਮਕ, ਆਧੁਨਿਕ ਅਤੇ ਰਚਨਾਤਮਕ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ।
ਮਨੋਰੰਜਨ ਰਾਹੀਂ ਸਿੱਖਣ ਵਿੱਚ ਰੁਚੀ ਬਣਾਉਣਾ: ਸਿੱਖਿਆ ਨੂੰ ਇੱਕ ਦਿਲਚਸਪ ਯਾਤਰਾ ਬਣਾਉਣਾ।
ਮਾਨਸਿਕ ਸਮਰਥਨ:
ਜੇ ਕੋਈ ਵਿਦਿਆਰਥੀ ਡਰ,ਚਿੰਤਾ, ਬੇਚੈਨੀ ਜਾਂ ਪ੍ਰੇਰਣਾ ਦੀ ਕਮੀ ਨਾਲ ਜੂਝ ਰਿਹਾ ਹੈ, ਤਾਂ ਉਸ ਨੂੰ ਕੌਂਸਲਿੰਗ ਦੀ ਲੋੜ ਹੋ ਸਕਦੀ ਹੈ।
ਸਿੱਖਿਆ ਸਿਰਫ ਪੜ੍ਹਾਈ ਕਰਨ ਜਾਂ ਅੰਕ ਪ੍ਰਾਪਤ ਕਰਨ ਦਾ ਇੱਕ ਮਾਧਿਅਮ ਨਹੀਂ ਬਲਕਿ ਜੀਵਨ ਜੀਉਣ ਦੀ ਇੱਕ ਕਲਾ ਹੈ। ਜੇ ਵਿਦਿਆਰਥੀ ਇਸ ਨਾਲ ਨਿਰਾਸ਼ ਹੋ ਰਹੇ ਹਨ ਤਾਂ ਇਹ ਸਮਾਜ, ਮਾਪਿਆਂ, ਅਧਿਆਪਕਾਂ ਅਤੇ ਸਿੱਖਿਆ ਪ੍ਰਣਾਲੀ ਲਈ ਇੱਕ ਖ਼ਤਰੇ ਦੀ ਘੰਟੀ ਹੈ। ਜੇ ਅਸੀਂ ਇਸ ਗੱਲ ‘ਤੇ ਸਮੇਂ ‘ਤੇ ਧਿਆਨ ਨਹੀਂ ਦਿੱਤਾ, ਤਾਂ ਅਗਲੀ ਪੀੜ੍ਹੀ ਵੀ ਉਹ ਸਿੱਖਿਆ ਪ੍ਰਾਪਤ ਕਰਨ ਤੋਂ ਵੰਚਿਤ ਹੋ ਸਕਦੀ ਹੈ ਜਿਸਦੀ ਉਹ ਹੱਕਦਾਰ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅਮ੍ਰਿਤਸਰ ਸਾਹਿਬ
ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



