ਸਮਾਜ ਵੀਕਲੀ)
ਮੇਰੇ ਦਿਲ ਦੀਆਂ ਗਲੀਆਂ,
ਸੁੰਨਮ-ਸੁੰਨੀਆਂ ਹੋ ਗਈਆਂ।
ਅੱਖਾਂ ਦੇ ਸਾਰੇ ਚਾਨਣ ਉਹ,
ਹੰਝੂਆਂ ਨਾਲ਼ ਧੋ ਗਈਆਂ।
ਲੱਭਣਾ ਕਿੱਥੋਂ ਆਪਣਿਆਂ ਨੂੰ,
ਜਦ ਸਰਨਾਵੇਂ ਖੋ ਗਈਆਂ।
ਸੱਧਰਾਂ ਬਣ ਕੇ ਮੋਮ ਵਾਂਗਰਾਂ,
ਤਿਪ-ਤਿਪ ਚੋ ਗਈਆਂ।
ਬੂਟੇ ਉੱਗੇ ਧਰਤੀ ‘ਚੋਂ ਨਾ,
ਬੀਅ ਕਿਹੋ ਜਿਹੇ ਬੋ ਗਈਆਂ।
ਕਲੀਆਂ ਗਰਭ ਦੇ ਅੰਦਰ ਹੀ,
ਕਲਪ-ਕਲਪ ਕੇ ਮੋ ਗਈਆਂ।
ਜਾਗਦੇ ਰਹਿਣ ਦਾ ਹੋਕਾ ਦੇ ਕੇ,
ਆਪੇ ਚੰਦਰੀਆਂ ਸੋ ਗਈਆਂ।
ਕਿਸ ਦਰ ‘ਮਨਜੀਤ’ ਨੇ ਜਾਣਾ,
ਜੇ ਮਾਵਾਂ ਹੀ ਬੂਹੇ ਢੋ ਗਈਆਂ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly