(ਸਮਾਜ ਵੀਕਲੀ)
ਪ੍ਰਦੂਸ਼ਣ ਨਾਲ ਸੰਬੰਧਿਤ ਮਸਲੇ ਦੋਵੇਂ,
ਆਮ ਜਨਤਾ ਦੀ ਸਮਝ ਨਾਲ ਹੋਣੇਂ ਹੱਲ।
ਪਟਾਕਿਆਂ ਦੇ ਧਮਾਕੇ ਤੇ ਪਰਾਲੀ ਨੂੰ ਲਾਉਂਣੀ ਅੱਗ,
ਖੁਸ਼ੀਆਂ ਮਨਾਉਣ ਵਾਲੀ ਨ੍ਹੀਂ ਗੱਲ।
ਦੀਵਾਲੀ ਹੁੰਦੀ ਦੀਵਿਆਂ ਦਾ ਤਿਉਹਾਰ,
ਮੋਮਬੱਤੀਆਂ ਜਲਾ ਕੇ ਵੀ ਚੱਲ ਸਕਦਾ ਕੰਮ।
ਗਰੀਨ ਪਟਾਕਿਆਂ ਨਾਲ ਵੀ ਬੱਚੇ ਵਰਚਾਏ ਜਾ ਸਕਦੇ,
ਕਿਉਂ ਧੂਆਂਧਾਰ ਹੋਵੇ ਮਾਹੌਲ, ਰੋਕੋ ਫੱਟਦਾ ਬੰਮ।
ਪਰਾਲੀ ਦਾ ਧੂਆਂ ਤੇ ਦੀਵਾਲੀ ਦਾ ਧੂੰਆਂ,
ਹੁੰਦਾ ਸਾਡੀ ਸਭ ਦੀ ਸਿਹਤ ਦਾ ਬੁਰਾ ਹਾਲ।
ਇਸ ਨਾਜ਼ੁਕ ਸਮੇਂ ਵਿੱਚ ਸਭ ਨਾਜ਼ੁਕ ਹੋਏ ਫਿਰਦੇ,
ਆਮ ਲੋਕਾਂ ਤੋਂ ਇਲਾਵਾ ਬਜ਼ੁਰਗ,ਔਰਤਾਂ, ਬੱਚੇ ਹੋਣ ਬਦਹਾਲ।
ਪੂੰਜੀਪਤੀਆਂ ਦੇ ਲਾਲਚ ਦੀ ਭਾਵਨਾ,
ਸਾਡੀ ਵਿਵਸਥਾ ਨੂੰ ਕਰਦਾ ਖਰਾਬ ।
ਜਾਗਰੂਕ ਹੋਣ ਦੀ ਲੋੜ ਹੈ ਸਭ ਨੂੰ,
ਕਿੱਤੇ ਮਨੁੱਖਤਾ ਦੀ ਹਿਲ ਨਾ ਜਾਵੇ ਬੁਨਿਆਦ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly