ਅਜੀਬ ਲੋਕ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਬਦਲ ਬਦਲ ਕੇ ਰੰਗ
ਗਿਰਗਿਟ ਨੂੰ ਸ਼ਰਮਿੰਦਾ ਕਰ ਰਹੇ ਹਨ।
ਉਗਲ ਉਗਲ ਕੇ ਜਹਿਰ
ਸੱਪ ਨੂੰ ਵੀ ਸ਼ਰਮਿੰਦਾ ਕਰ ਰਹੇ ਹਨ।
ਉੱਚੀ ਉੱਚੀ ਦੂਜਿਆਂ ਦੀ ਬੁਰਾਈ ਕਰਕੇ
ਕੁੱਤਿਆਂ ਨੂੰ ਵੀ ਸ਼ਰਮਿੰਦਾ ਕਰ ਰਹੇ ਹਨ।
ਕਿੰਨੇ ਅਜੀਬ ਨੇ ਦੁਨੀਆਂ ਦੇ ਲੋਕ
ਰੱਬ ਨੇ ਤਾਂ ਬਣਾਇਆ ਸੀ ਇਨਸਾਨ
ਇਹ ਜਾਨਵਰ ਨੂੰ ਵੀ ਸ਼ਰਮਿੰਦਾ ਕਰ ਰਹੇ ਹਨ।
ਮਾਂ ਪਿਓ ਦੀ ਤਾਂ ਕਦਰ ਕਰਦੇ ਹੀ ਨਹੀਂ
ਸਰਵਨ ਕੁਮਾਰ ਦੀ ਕਹਾਣੀ ਨੂੰ ਇਹ
ਆਪਣੇ ਵਰਤਾਵ ਨਾਲ ਝੂਠਾ ਕਰ ਰਹੇ ਹਨ।
ਗੀਤਾ ਅਤੇ ਕੁਰਾਨ ਦੀ ਝੂਠੀ ਕਸਮ ਖਾ ਕੇ
ਇਹਨਾਂ ਗ੍ਰੰਥਾਂ ਦੀ ਬੇਅਦਬੀ ਕਰ ਰਹੇ ਹਨ।
ਵੱਡੇ ਛੋਟੇ ਦੀ ਕੋਈ ਲਿਹਾਜ਼ ਕਰਦੇ ਹੀ ਨਹੀਂ
ਇਨਸਾਨੀਅਤ ਨੂੰ ਇਹ ਸ਼ਰਮਿੰਦਾ ਕਰ ਰਹੇ ਹਨ।
ਇੱਕ ਦੂਜੇ ਨਾਲ ਭੇਦ ਭਾਵ ਕਰਕੇ ਬਰਾਬਰ
ਪੈਦਾ ਕਰਨ ਵਾਲੇ ਰੱਬ ਨੂੰ ਸ਼ਰਮਿੰਦਾ ਕਰ ਰਹੇ ਹਨ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਮਾਨਵ ਸੇਵਾ ਉੱਤਮ ਸੇਵਾ ਸੁਸਾਇਟੀ ਆਂਡਲੂ ਨੂੰ ਪ੍ਰਵਾਸੀ ਭਾਰਤੀ ਵਲੋਂ ਦੋ ਲੱਖ ਦੀ ਰਾਸ਼ੀ ਭੇਂਟ
Next articleਮਹਾਰਾਸ਼ਟਰ ਚੋਣ ਨਤੀਜੇ: ਸ਼ੁਰੂਆਤੀ ਰੁਝਾਨਾਂ ‘ਚ ਮਹਾਯੁਤੀ ਬਹੁਮਤ ਵੱਲ, CM ਸ਼ਿੰਦੇ-ਅਜੀਤ ਪਵਾਰ ਅੱਗੇ