ਸਿੱਧਾ ਬੰਦਾ ਸਿੱਧੀ ਗੱਲ।‌

ਜੋਗਿੰਦਰ ਬਾਠ ਹੌਲੈਂਡ
ਪੁਰਾਣੇ ਲੋਕ ,ਤੇ ਸ਼ੀਲਤਾ ਅਸ਼ਲੀਲਤਾ।
(ਸਮਾਜ ਵੀਕਲੀ)   ਮੇਰਾ ਬਾਪੂ ਪਹਿਲਾ ਮੇਰੀ ਮਾਂ ਨੂੰ ਜਵਾਨੀ ਵੇਲੇ ਪ੍ਰੀਤਮ ਕਹਿੰਦਾ ਸੀ.. ਫਿਰ ਪਰੀਤਮ ਕੌਰੇ ਕਹਿਣ ਲਗ ਪਿਆ .ਤੇ ਹੌਲੀ ਹੌਲੀ.. ਕਾਣੀ.. ਤੇ.. ਫਿਰ ਅੰਨੀ ਕਹਿਣ ਲੱਗ ਪਿਆ ..ਤੇ ਮਗਰੋ ਜਦੋਂ ਬੇਬੇ ਅਸਲੋਂ ਬੁੜੀ ਹੋ ਗਈ ਉਸ ਦੀਆਂ ਲੱਤਾਂ ਬਾਹਾਂ ਸੁੱਕ ਗਈਆਂ ਤੇ ਕੱਲਾਂ ਢਿੱਡ ਹੀ ਦਿੱਸਦਾ ਸੀ ਤਾਂ ਬੱਬਰ ਕਹਿਣ ਲਗ ਪਿਆ ..ਤੇ ਫਿਰ ਉਸ ਨੂੰ ਦੇਵੀ ਕਹਿਣ ਲਗ ਪਿਆ ..ਤੇ ਮਰਨ ਸਮੇਂ ਸੀਤਾ ਕਹਿੰਦਾ ਸੀ…ਤੇ ਫਿਰ ਬੇਬੇ ਦੇ ਮਰਨ ਮਗਰੋਂ ਧਾਹਾ ਮਾਰ ਮਾਰ ਉਸ ਨੂੰ ਰੋਜ਼ ਰੋਣ ਲਗ ਪਿਆ ਸੀ ਮਰਨ ਤੱਕ।
ਪੁਰਾਣੇ ਲੋਕ ਹਰ ਵਿਸ਼ੇ ਤੇ ਬਹੁਤ ਹੀ ਸੌਖੀ ਭਾਸ਼ਾ ਵਿੱਚ ਗੱਲ ਕਰ ਲੈਂਦੈ ਸਨ। ਛੋਟੀ ਉਮਰ ਵਿੱਚ ਵਿਆਹ ਹੋ ਜਾਂਦੇ ਸਨ ਪਿਉ ਪੁੱਤ ਬਰਾਬਰ ਦੇ ਹੀ ਲਗਦੇ ਸਨ ਫਿਰ ਕਿੱਤਾ ਵੀ ਪਿਤਾ ਪੁਰਖੀ ਹੁੰਦਾ ਸੀ ਜੇ ਜੱਟ ਹੈ ਤਾਂ ਖੇਤੀਬਾੜੀ ਜੇ ਕੋਈ ਹੋਰ ਕੰਮ ਹੈ ਤਾਂ ਉਹ ਵੀ।
ਸਿਆਣੇ ਬਾਪ ਜਦੋਂ ਖੇਤਾਂ ਵਿੱਚ ਬਰਾਬਾਰ ਦੇ ਪੁੱਤਾਂ ਨਾਲ ਕੰਮ ਕਰਦੇ ਸਨ ਤਾਂ ਦੋਸਤਾਂ ਵਰਗੇ ਹੁੰਦੇ ਸਨ ..ਕਈ ਤਾਂ ਇਹ ਵੀ ਕਹਿ ਦਿੰਦੇ ਸਨ ਖੇਤ ਆਪਾਂ ਯਾਰ ਮਿੱਤਰ ਤੇ ਘਰ ਆਪਾਂ ਪਿਉ ਪੁੱਤ। ਏਸੇ ਤ੍ਰਾ ਇੱਕ ਬਾਪ ਆਪਣੇ ਪੁੱਤ ਨੂੰ ਸਮਝਾ ਰਿਹਾ ਸੀ ਕਿ ਜੇ ਕਿਸੇ ਬੰਦੇ ਦਾ ਕੋਈ ਗੁਪਤ ਅੰਗ ਨੰਗਾ ਹੋਵੇ ਤਾਂ ਇਹ ਕਹੀਦਾ ਹੈ। ਬਾਈ ਸਿੰਹਾਂ.. ਸੰਭਾਲ ਤੇਰੇ ਦਾਣੇ ਡੁੱਲੀ ਜਾਂਦੇ ਹਨ ..ਤੇ ਬਾਪੂ ਤੋਂ ਹੀ ਸਿੱਖਿਆ ਪੁੱਤ ਇੱਕ ਵਾਰ ਉਸੇ ਬਾਪੂ ਦੇ ਡੁੱਲਦੇ ਦਾਣਿਆਂ ਨੁੰ ਵੇਖ ਰੋਟੀ ਦੇਣ ਆਈ ਬੇਬੇ ਨੂੰ ਕਹਿਣ ਲੱਗਾ ਬੇਬੇ ਵੇਖ ਬਾਪੂ ਪੱਲੇ ਤਾਂ ਫੱਕਾ ਨਹੀ ਰਿਹਾ।ਬਾਪੂ ਮਿੰਟਾ ਵਿੱਚ ਸੰਭਲ ਸਾਫਾ ਸੂਤ ਕਰਨ ਲਗ ਪਿਆ …ਤੇ ਤਿੰਨੇ ਮਾ ਪੁੱਤ ਤੇ ਪਿਉ ਹੱਸ ਪਏ।
ਕਿੰਨੇ ਸਿੱਧੇ ਪੱਧਰੇ ਤੇ ਟੈਨਸ਼ਨ ਰਹਿਤ ਸਨ ਪੁਰਾਣੇ ਲੋਕ…ਮੱਝ ਦਾ ਆਸ ਹੋਣਾ ਬਨਾਮ ਨਵੇਂ ਦੁੱਧ ਹੋਣਾ ,ਡੰਗਰ ਦਾ ਫਲ ਸਿੱਟਣਾ, ਪਸ਼ੂ ਦਾ ਏਖੜ ਲੱਗਣਾ ..ਹਰ ਵਰਿਹਾਈ।ਕਈ ਝੋਟੇ ਗਾਵਾਂ ਨੂੰ ਫਾਲ ਜਾਂਦੇ ਸਨ ਤੇ ਕਈ ਸਾਹਨ ਮੱਝਾਂ ਨੂੰ ..ਥਾਂ ਥਾਂ ਗੱਧੇ ਘੋੜੇ ਨਿੱਸਰੇ ਖ੍ਹੜੇ ਹੁੰਦੇ ਸਨ। ਕੁੱਤੇ ਕੁੱਤੀਆਂ ਦੇ ਬੀਂਡ ਫਸੇ ਹੁੰਦੇ ਸਿੱਧੜ ਔਰਤਾਂ ਨੇ ਕੱਢੇ ਘੁੰਢਾ‌ਂ ਵਿੱਚ ਦੀ ਨਿਆਣਿਆਂ ਨੂੰ ਗਾਹਲਾਂ ਕੱਢਣੀਆਂ “ਮਰਨਿਉ ਇਹਨਾਂ ਦੀ ਪੂੱਛਾਂ ਕਿਉਂ ਬੰਨ ਦਿੱਤੀਆਂ” ਤੇ ਕੁੱਝ ਮੂਰਖ਼ ਲੋਕ ਡਾਂਗਾਂ ਫੜ ਬੀਡੰਈਆਂ ਦਰਵੇਸ਼ਾਂ ਦੇ ਦਵਾਲੇ ਹੁੰਦੇ, ਤਮਾਸ਼ਾ ਲੱਗਦਾ, ਕਈ ਤਾਂ ਡਾਂਗ ਮਾਰਨ ਵਿੱਚ ਸਪੈਸ਼ਲਿਸਟ ਹੁੰਦੇ ਜਮਾਂ ਵਿਚਾਲੇ ਮਾਰਦੇ, ਚਾਰ ਚੁਫੇਰੇ ਕੁੱਤੀ-ਚੀਕਾ ਪੈਂਦਾ ਜਿਸ ਨੂੰ ਨਹੀਂ ਵੀ ਪਤਾ ਲੱਗਣਾ ਸੀ ਉਸ ਨੂੰ ਵੀ ਲੱਗ ਜਾਣਾ। ਤੇ ਇਹੀ  ਲੋਕ ਗਾਂ, ਮੱਝ, ਬੱਕਰੀ ਬੋਤੀ, ਆਸ ਕਰਵਾਉਣ ਲੱਗਿਆਂ ਉਸ ਨੂੰ ਅੱਗੋਂ ਫੜੀ ਖੜ੍ਹੇ ਹੁੰਦੇ ਸਨ ਤੇ ਕਈ ਤਾਂ ਹੱਥ ਨਾਲ ਪਾਉਣ ਦੇ ਵੀ ਸਪੈਸ਼ਲਿਸਟ ਹੁੰਦੇ ਸਨ।
ਬਰਸਾਤ ਰੁੱਤੇ ਡੱਡੂ ਡੱਡੀਆਂ ਦੀਆਂ ਸਵਾਰੀਆ ਕਰੀ ਫਿਰਦੇ।ਕਿਤੇ ਚਿੱੜ੍ਹਾ ਚਿੱੜੀ..ਹੇਠ ਉੱਥੇ ਹੋਈ ਜਾਂਦੇ…ਕਿਤੇ ਕੋਈ ਭੂੰਡੀਆਂ ਇੱਕ ਦੂਜੇ ਨਾਲ ਜੁੜ ਕੇ ਰੇਲ ਬਣਾਈ ਫਿਰਦੀਆਂ ਸਨ। …ਸੱਸ, ਨੂੰਹ ਬੱਚਿਆ ਦੇ ਜਣੇਪੇ ਤੋਂ ਲੈ ਕੇ ਮੱਝਾਂ ਗਾਵਾਂ ਦੇ ਆਸ ਹੋਣ ਤੇ ਸੂਣ ਤੱਕ ਆਂਮ ਹੀ ਗੱਲਾਂ ਕਰੀ ਜਾਂਦੀਆਂ ਸਨ। ਬੱਲ੍ਹਦਾਂ ਨੂੰ ਵਿਹੜੇ ਵਿੱਚ ਹੀ ਲੱਤਾਂ ਬੰਨ ਕੇ ਔਰਤਾਂ ਸਾਹਮਣੇ ਹੀ ਖੱਸੀ ਕੀਤਾ ਜਾਂਦਾ ਸੀ …ਕਦੇ ਕਿਸੇ ਨੂੰ ਸ਼ੀਲਤਾ ਅਸ਼ਲੀਲਤਾ ਦਾ ਅਹਿਸਾਸ ਨਹੀ ਸੀ ਹੋਇਆ। ਲਗਦੇ ਅਸੀਂ ਕੁਦਰਤ ਨਾਲੋ ਟੁੱਟ ਚੱਲੇ ਹਾਂ ਭਿੜੇ ਭਿੱਤਾਂ ਅੰਦਰ ਰਹਿਣ ਲੱਗ ਪਏ ਹਾਂ। ਤਦੇ ਅਸ਼ਲੀਲ ਹੁੰਦੇ ਜਾਂਦੇ ਹਾਂ…?।
ਥੋਡਾ ਕੁਦਰਤ ਦੇ ਨੇੜੇ ਰਹਿਣ ਵਾਲਾ ਕੁਦਰਤੀ ਪ੍ਰਾਣੀ।
ਜੋਗਿੰਦਰ ਬਾਠ ਹੌਲੈਂਡ
Previous articleਹਾਸ ਵਿਅੰਗ
Next articleਚਾਹ ਦੀ ਚਾਅ।