(ਸਮਾਜ ਵੀਕਲੀ)- ਉਹ ਬੰਦਾ ਕੀ ਜਿਹੜਾ ਮੌਸਮਾ ਯਾਨੀ ਰੁੱਤਾਂ ਵਾਂਗ ਬਦਲ ਜਾਵੇ।ਪਰ ਕਈ ਬੰਦੇ ਬਦਲ ਜਾਂਦੇ ਰੁੱਤਾਂ ਤੋ ਵੀ ਤੇਜ ,ਸਵੇਰੇ ਹੋਰ ਤੇ ਸ਼ਾਮੀ ਹੋਰ।ਸੋਚਦੇ ਸੋਚਦੇ ਸਿਮਰ ਸਿੰਘ ਉਠਿੱਆ ਤੇ ਧੰਨ ਕੋਰ ਨੂੰ ਚਾਹ ਦਾ ਕਪ ਬਣਾਉਣ ਲਈ ਕਿਹਾ। ਇਕੱਠੇ ਬੈਠੇ ਚਾਹ ਪੀ ਰਹੇ ਸੀ ਕਿ ਗੱਲੀ ਬਾਤੀ ਚੇਤੇ ਕਰਨ ਲੱਗੇ ਜਦ ਬਾਪੂ ਪੂਰਾ ਹੋ ਗਿਆ ਸੀ। ਸਿਮਰ ਸਿੰਘ ਵੱਡਾ ਸੀ ਤੇ ਨਿਰਮਲ ਸਿੰਘ ਛੋਟਾ।ਵੱਡਾ ਰੱਜ ਕੇ ਪਿਆਰ ਕਰਦਾ ਸੀ ਛੋਟੇ ਨਾਲ ਤੇ ਛੋਟਾ ਬਹੁਤ ਇੱਜਤ ਕਰਦਾ ਸੀ ਵੱਡੇ ਦੀ।ਬਾਪੂ ਦੀ ਜਮੀਨ ਬਥੇਰੀ ਸੀ।ਦੋਹਾਂ ਭਰਾਵਾਂ ਵਿੱਚ ਕੋਈ ਵੰਡ ਨਹੀਂ ਸੀ ਪਈ। ਛੋਟਾ ਬਹੁਤ ਛੋਟਾ ਸੀ। ਸਿਮਰ ਸਿੰਘ ਨੇ ਹੀ ਪੜਾਇਆ ਸੀ ਛੋਟੇ ਨੂੰ। ਵੱਡਾ ਹੋਣ ਕਰਕੇ ਸਾਰੀ ਜ਼ਮੀਨ ਜਾਇਦਾਦ ਸਿਮਰ ਸਿੰਘ ਦੇ ਨਾਂ ਸੀ।ਛੋਟਾ ਜਿਆਦਾ ਪੜਿਆ ਲਿਖਿਆ ਸੀ ਤੇ ਘਰਵਾਲੀ ਵੀ ਪੜੀ ਲਿਖੀ ਆ ਗਈ।ਧੰਨ ਕੌਰ ਤਾਂ ਨਿਰੀ ਅਨਪੜ੍ਹ ਸੀ ।
ਨਵੀਂ ਆਈ ਪੜੀ ਲਿਖੀ ਬਹੂ ਨੇ ਦਿਨਾਂ ਵਿੱਚ ਹੀ ਰੰਗ ਦਿਖਾ ਦਿੱਤਾ। ਵੱਡਿਆਂ ਨੂੰ ਪਤਿਆ ਕੇ ਜ਼ਮੀਨ ਬੇਚ ਕੇ ਸ਼ਹਿਰ ਕਾਰੋਬਾਰ ਕਰਨ ਲਈ ਮਨਾ ਲਿਆ।ਹੁਣ ਸਿਮਰ ਸਿੰਘ ਪਿੰਡ ਤੇ ਨਿਰਮਲ ਸਿੰਘ ਸ਼ਹਿਰ।
ਪਹਿਲਾਂ ਪਹਿਲਾਂ ਖਰਚਾ ਭੇਜਦੇ ਰਹੇ ਫਿਰ ਘਾਟਾ ਦਿਖਾਉਣਾ ਸ਼ੁਰੂ ਕਰ ਦਿੱਤਾ।ਧੰਨ ਕੌਰ ਕਹਿੰਦੀ ਕਿੱਥੇ ਸੁਰਤੀ ਲਾਈ ਬੈਠਾਂ, ਚਾਹ ਕਦ ਦੀ ਠੰਡੀ ਹੋਈ ਜਾ ਰਹੀ।ਹੜਬੜਾ ਕੇ ਸਿਮਰਜੀਤ ਬੋਲਿਆ,ਜਲਦੀ ਸੌਂ ਜਾ,ਸਵੇਰੇ ਉਠ ਕੇ ਸ਼ਹਿਰ ਜਾਣਾ ,ਆਹ ਹਵੇਲੀ ਤੇ ਬਾਕੀ ਬਚੀ ਜਮੀਨ ਤੇਰੇ ਨਾਂ ਕਰਵਾ ਕੇ ਆਉਣੀ।ਅਪਣੇ ਜੁਆਕ ਅਜੇ ਬਹੁਤ ਛੋਟੇ ਹਨ।ਰੁੱਤਾ ਬਦਲਦੀਆਂ ਨੂੰ ਤਾਂ ਕੁੱਝ ਵਕਤ ਲੱਗਦਾ ਪਰ ਬੰਦੇ ਦੀ ਨੀਅਤ ਕਦੋਂ ਬਦਲ ਜਾਵੇ ਕੋਈ ਪਤਾ ਨਹੀਂ।
ਬਲਰਾਜ ਚੰਦੇਲ ਜਲੰਧਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly