ਨਜਾਇਜ਼ ਮਾਇੰਨਗ ਬੰਦ ਕਰਨ ਅਤੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਬੀਕੇਯੂ ਪੰਜਾਬ ਵੱਲੋਂ ਐਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ

ਐਸ ਡੀ ਐਮ ਵੱਲੋਂ ਜਲਦ ਕਾਰਵਾਈ ਦਾ ਭਰੋਸਾ 
ਮਹਿਤਪੁਰ,(ਸਮਾਜ ਵੀਕਲੀ)(ਹਰਜਿੰਦਰ ਸਿੰਘ ਚੰਦੀ)– ਨਜਾਇਜ਼ ਮਾਇੰਨਗ ਬੰਦ ਖੱਡ ਕਰਨ ਅਤੇ ਆਦਰਮਾਨ ਤੋਂ ਲੋਹਗੜ੍ਹ ਸੜਕ ਤੇ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਬੀਕੇਯੂ ਪੰਜਾਬ ਦਾ  ਵਫ਼ਦ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਅਤੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਮਾਣਯੋਗ ਐਸ ਡੀ ਐਮ ਨਕੋਦਰ ਨੂੰ ਮਿਲਿਆ। ਇਸ ਮੌਕੇ ਬੀਕੇਯੂ ਪੰਜਾਬ ਦੇ ਵਫ਼ਦ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਤਪੁਰ ਬਲਾਕ ਦੇ ਪਿੰਡ ਬਾਗੀਵਾਲ ਖੁਰਦ ਵਿਖੇ ਨਜਾਇਜ਼ ਮਾਇੰਨਗ ਬੰਦ ਕਰਨ ਸਬੰਧੀ ਅਤੇ ਪਿੰਡ ਆਦਰਮਾਨ ਤੋਂ ਲੋਹਗੜ੍ਹ ਰੋਡ ਤੇ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਉਣ ਬਾਬਤ ਮਾਣਯੋਗ ਐਸ ਡੀ ਐਮ ਨਕੋਦਰ ਨੂੰ ਮੰਗ ਪੱਤਰ ਸੌਪ ਕਿ ਜਾਣੂ ਕਰਵਾਇਆ ਗਿਆ ਹੈ। ਕਿਸਾਨਾਂ ਦੇ ਵਫ਼ਦ ਨੇ ਦੱਸਿਆ ਕਿ ਜੇਕਰ ਬਾਗੀਵਾਲ ਖੁਰਦ ਵਿਖੇ ਨਜਾਇਜ਼ ਮਾਇੰਨਗ ਦੀ ਨਾਲ ਜਿਥੇ ਉਪਜਾਊ ਜ਼ਮੀਨ ਬਰਬਾਦ ਹੋਵੇਗੀ । ਉਥੇ ਇਸ ਖੱਡ ਨਜ਼ਦੀਕ ਗੁਰਦੁਆਰਾ ਸਾਹਿਬ ਦੀ ਅਤੇ ਕੇ ਵੀ 66 ਬਿਜਲੀ ਵਿਭਾਗ ਦੀ ਬਿਲਡਿੰਗ ਨੂੰ ਭਾਰੀ ਨੁਕਸਾਨ ਪੁੱਜੇਗਾ। ਅਤੇ ਆਵਾਜਾਈ ਅਲੱਗ ਪ੍ਰਭਾਵਿਤ ਹੋਵੇਗੀ। ਉਨਾਂ ਕਿਹਾ ਕਿ ਅਕਸਰ ਬਹੁਤਾਤ ਅਣਜਾਣ ਨਬਾਲਗ ਅਤੇ ਨਸ਼ੇੜੀ ਬਿਨਾਂ ਲਾਇਸੰਸ ਡਰਾਇਵਰ ਵੱਲੋਂ ਚਲਾਈਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਅਕਸਰ ਖ਼ਤਰੇ ਨੂੰ ਸੱਦਾ ਦਿੰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਪਿਛਲੇ ਦਿਨੀਂ ਮਹਿਤਪੁਰ ਸੜਕਾਂ ਦੀ ਖ਼ਸਤਾ ਹਾਲਤ ਕਾਰਨ ਵਾਪਰੇ ਅਚਨਚੇਤ ਹਾਦਸੇ ਦਾ ਜ਼ਿਕਰ ਕਰਦਿਆਂ ਆਖਿਆ ਕਿ ਮਹਿਤਪੁਰ ਬਜ਼ਾਰ ਸਮੇਤ ਆਦਰਮਾਨ ਤੋਂ ਲੋਹਗੜ੍ਹ ਸੜਕ ਤੇ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਭਵਿੱਖ ਵਿੱਚ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਿੰਡ ਬਾਲੀਵਾਲ ਖੁਰਦ ਦੀ ਨਜਾਇਜ਼ ਖੱਡ ਨੂੰ ਕੈਂਸਲ ਕੀਤਾ ਜਾਵੇ ਅਤੇ ਮਹਿਤਪੁਰ ਬਜ਼ਾਰ ਸਮੇਤ ਪਿੰਡ ਆਦਰਮਾਨ ਤੋਂ ਲੋਹਗੜ੍ਹ ਵਾਲੀ ਸੜਕ ਤੇ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਏ ਜਾਣ। ਤਾਂ ਕਿ ਭਵਿੱਖ ਵਿਚ ਕਿਸੇ ਵੀ ਸੰਭਾਵੀ ਖ਼ਤਰੇ ਤੋਂ ਬਚਿਆ ਜਾ ਸਕੇ। ਇਸ ਮੌਕੇ ਮੀਟਿੰਗ ਦੌਰਾਨ ਮਾਇੰਨਗ ਅਫਸਰ ਮਨਪ੍ਰੀਤ ਸਿੰਘ ਤੋਂ ਇਲਾਵਾ ਮਾਇੰਨਗ ਐਕਸੀਅਨ ਜਲੰਧਰ ਵੀ ਮੌਜੂਦ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਜਿਲਾ ਪ੍ਰਧਾਨ ਲਖਵੀਰ ਸਿੰਘ, ਕੌਰ ਕਮੇਟੀ ਮੈਂਬਰ ਪੰਜਾਬ ਨਰਿੰਦਰ ਸਿੰਘ ਬਾਜਵਾ, ਅਜੈਕਟਿਵ ਮੈਂਬਰ ਸਤਨਾਮ ਸਿੰਘ ਲੋਹਗੜ , ਜਿਲਾ ਮੀਤ ਪ੍ਰਧਾਨ ਸੋਢੀ ਸਿੰਘ , ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿਤਪੁਰ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਰਤੀਆਂ ਦਾ ਦਰਦ ਹੈ,ਆਖਰੀ ਕਤਾਰ ਦੇ ਯੋਧੇ-ਤੇਲੂ ਰਾਮ ਕੁਹਾੜਾ
Next articleਸਮਰਾਲਾ ਨੇੜੇ ਪਿੰਡ ਮੁਸ਼ਕਾਬਾਦ ਵਿਚ ਲੱਗ ਰਹੀ ਬਾਇਓ ਗੈਸ ਫੈਕਟਰੀ ‘ਤੇ ਹਲਚਲ ਵਧੀ