(ਸਮਾਜ ਵੀਕਲੀ)
‘ਗੰਗਾ’ ਮਈਆ ਬਾਂਹ ਕੱਢਕੇ ਫੜੂ ਦੱਮੜੀ,
ਨਾਲੇ ਪੰਡਤ ਨੂੰ ਕੰਗਣ ਫੜਾਊ ਯਾਰੋ।
ਪੰਗਤ ਵਿਚ ਹਰ ‘ਪੰਡਤ’ ਨਾਲ ਬੈਠ,
‘ਰਵਿਦਾਸ’ ਖਾਣਾ ਖਾਂਦਾ ਨਜ਼ਰ ਆਊ ਯਾਰੋ।
‘ਰਵਿਦਾਸ’ ਰਾਜੇ ਦੀ ਕਚਿਹਰੀ ਵਿੱਚ ਜਾਕੇ ,
‘ਚਾਰ ਜੁਗਾਂ’ ਦੇ ‘ਜੰਜੂ’ ਦਿਖਾਊ ਯਾਰੋ।
‘ਬਵੰਜਾ’ ਰਾਜੇ ਵੀ ਸੇਵਕ ਬਣਾ ਦੇਣੇ,
ਨਾਲੇ ਪੱਥਰੀ ਤਾਰੀਆਂ ਲਾਊ ਯਾਰੋ।
‘ਮੇਜਰ’ ਕ੍ਰਾਂਤੀਕਾਰੀ ਤੋਂ ਬਣਾਕੇ ਕਰਾਮਾਤੀ,
ਸਾਲ ਵਾਸਤੇ ਚੁੱਪ ਕਰ ਜਾਊ ਯਾਰੋ।
ਲੇਖਕ- ਮੇਜਰ ਸਿੰਘ ਬੁਢਲਾਡਾ
9417642327