ਮੱਥੇ ਤੇ ਲੱਗਿਆ ਕਲੰਕ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ) ਹਾਲ ਹੀ ਵਿੱਚ ਕੋਲਕਾਤਾ ਵਿਖੇ ਜੂਨੀਅਰ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਅਤੇ ਹੱਤਿਆ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਮੱਥੇ ਤੇ ਇੱਕ ਵਾਰ ਫਿਰ ਕਲੰਕ ਲੱਗ ਚੁੱਕਾ ਹੈ। ਦਰਿੰਦਿਆਂ ਨੇ ਜਿਸ ਤਰ੍ਹਾਂ ਡਾਕਟਰ ਨਾਲ ਬਲਾਤਕਾਰ ਕੀਤਾ ਤੇ ਫਿਰ ਉਸਨੂੰ ਮਾਰਿਆ, ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ।  ਸੂਬਾ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗਾ ਹੈ। ਆਖ਼ਿਰਕਾਰ  ਸੁਪਰੀਮ ਕੋਰਟ  ਨੇ ਘਟਨਾ ਕ੍ਰਮ ਦਾ ਨੋਟਿਸ ਲੈਂਦਿਆਂ ਇਹ ਕੇਸ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਹਜੇ ਤੱਕ ਤਾਂ ਅਸੀਂ ਨਿਰਭਿਆ ਕੇਸ ਨੂੰ ਨਹੀਂ ਭੁੱਲੇ ਸਨ। ਦੋ ਸਾਲ ਪਹਿਲਾਂ ਤਿਲੰਗਾਨਾ ਵਿੱਚ ਵੈਟਰਨਰੀ ਡਾਕਟਰ ਨਾਲ ਵੀ ਦਰਿੰਦਿਆਂ ਨੇ ਬਲਾਤਕਾਰ ਕਰ ਦਿੱਤਾ ਸੀ। ਉੱਥੋਂ ਦੀ ਪੁਲਿਸ ਦਾ ਸ਼ਲਾਘਾ ਕਦਮ ਰਿਹਾ ਕਿ ਉਨਾਂ ਨੇ ਦਰਿੰਦਿਆਂ ਦਾ ਐਨਕਾਊਂਟਰ ਕਰ ਦਿੱਤਾ। ਜ਼ਬਰ ਜਨਾਹ ,ਛੇੜਛਾੜ ਬਲਾਤਕਾਰ ਤੇ ਤੇਜ਼ਾਬੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਕੱਲੇ ਸਾਲ 2022 ਵਿੱਚ 30 ਹਜਾਰ ਤੋਂ ਵੱਧ ਜਬਰ ਜਨਾਹ ਦੇ ਕੇਸ ਦਰਜ ਕੀਤੇ ਗਏ । ਕਈ ਅਜਿਹੇ ਵੀ ਕੇਸ ਹੋਣੇ ਜੋ ਦਰਜ ਨਹੀਂ ਕੀਤੇ ਗਏ। ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਚੁੱਕਿਆ ਹੈ। ਰਾਖਸ਼ਸ਼ ਬਿਰਥੀ ਵਾਲੇ ਲੋਕ ਸਮਾਜ ਵਿੱਚ ਘੁੰਮ ਰਹੇ ਹਨ। ਇਸ ਬੱਚੀ ਦੇ ਮਾਂ ਬਾਪ ਦੇ ਕਿੰਨੇ ਅਰਮਾਨ ਹੋਣੇ। ਫਾਸਟ ਟਰੈਕ ਕੋਰਟਾਂ ਵਿੱਚ ਅਜਿਹੇ ਮਾਮਲਿਆਂ ਦੀ ਤੁਰੰਤ ਸੁਣਵਾਈ ਕਰਕੇ ਦੋਸ਼ੀਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ਤਾਂ ਜੋ ਕੋਈ ਵੀ ਦਰਿੰਦਾ ਅਜਿਹਾ ਕਦਮ ਚੁੱਕਣ ਤੋਂ ਪਹਿਲੇ ਹਜ਼ਾਰ ਵਾਰ ਸੋਚੇ। ਕਈ ਮੁਲਕਾਂ ਵਿੱਚ ਤਾਂ ਅਜਿਹੇ ਕੇਸਾਂ  ਦਾ ਇੱਕ ਹਫ਼ਤੇ ਦੇ ਵਿੱਚ ਨਿਪਟਾਰਾ ਕਰਕੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਰੱਖੜੀ ਪ੍ਰਤੀਯੋਗਤਾ
Next articleਮਾਮਲਾ ਕੋਟੇ ਦੇ ਅੰਦਰ ਕੋਟੇ ਅਤੇ ਕ੍ਰੀਮੀ ਲੇਅਰ ਨੂੰ ਕੋਟੇ ਦੇ ਅੰਦਰ ਲਾਗੂ ਕਰਨ ਦਾ ਸਮੂਹ ਦਲਿਤ ਜਥੇਬੰਦੀਆਂ ਦੀ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਸਬੰਧ ਵਿੱਚ ਜਨਰਲ ਮੀਟਿੰਗ ਆਯੋਜਿਤ