(ਸਮਾਜ ਵੀਕਲੀ)
ਰਾਜ ਪੱਧਰੀ ਆਜ਼ਾਦੀ ਦਾ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗ਼ਮ ਖ਼ਤਮ ਹੋਣ ਉਪਰੰਤ ਇਕ ਪੱਤਰਕਾਰ ਨੇ ਆਜ਼ਾਦੀ ਘੁਲਾਟੀਏ ਨੂੰ ਪੁੱਛਿਆ ਕਿ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਵਾਲੀ ਵਿਵਸਥਾ ਵਿਚ ਕੋਈ ਅੰਤਰ ਨਜ਼ਰ ਆਉਂਦਾ ਹੈ ਤਾਂ ਆਜ਼ਾਦੀ ਘੁਲਾਟੀਏ ਨੇ ਮੁਸਕਰਾ ਕੇ ਕਿਹਾ ਕਿ ਗੁਲਾਮੀ ਵੇਲੇ ਲੋਕ ਸਵਰਾਜ ਲਈ ਬੇਗਾਨਿਆਂ ਤੋਂ ਲਾਠੀਆਂ ਖਾਂਦੇ ਸਨ ਤੇ ਹੁਣ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਪਣਿਆਂ ਤੋਂ ਹੀ ਲਾਠੀਆਂ ਖਾਣੀਆਂ ਪੈਂਦੀਆਂ ਹਨ। ਫ਼ਰਕ ਸਿਰਫ਼ ਇਹ ਹੈ ਕਿ ਲਾਠੀਆਂ ਉਹੀ ਹਨ ਤੇ ਮੁਖੌਟੇ ਬਦਲ ਗੲੇ ਹਨ————!
ਸੂਰੀਆ ਕਾਂਤ ਵਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly