ਜੋਤੀ ਭਗਤ ਬਟਾਲਵੀ
(ਸਮਾਜ ਵੀਕਲੀ) ਕਈ ਵਾਰੀ ਇਨਸਾਨ ਦੂਜੇ ਇਨਸਾਨ ਦੀ ਬਹੁਤ ਬੇਕਦਰੀ ਕਰਦਾ ਇਹ ਸੋਚ ਕੇ ਕਿ ਸ਼ਾਇਦ ਇਹ ਉਸ ਤੋਂ ਬਗ਼ੈਰ ਕਿਤੇ ਨਹੀਂ ਜਾ ਸਕਦਾ,ਭਾਵ ਉਹਨੂੰ ਹਰ ਪਾਸਿਓਂ ਇਕੱਲਾ ਕਰ ਦਿੰਦਾ ਤਾਂ ਕਿ ਉਹ ਇਨਸਾਨ ਉਸ ਹੰਕਾਰੀ ਇਨਸਾਨ ਦਾ ਗ਼ੁਲਾਮ ਬਣ ਕੇ ਰਹੇ,ਪਰ ਸਹਿਣ ਦੀ ਵੀ ਇੱਕ ਹੱਦ ਹੁੰਦੀ ਤੇ ਉਸ ਹੱਦ ਤੋਂ ਬਾਦ ਇਨਸਾਨ ਸਭ ਛੱਡ ਕੇ ਇਕੱਲਾ ਹੀ ਜ਼ਿੰਦਗੀ ਦੇ ਸਫ਼ਰ ਤੇ ਤੁਰ ਪੈਂਦਾ ਪਰ ਜ਼ਿੰਦਗੀ ਦੇ ਇਸ ਮੁਕਾਮ ਤੇ ਆ ਕੇ ਉਹ ਇਨਸਾਨ ਬਹੁਤ ਮਜ਼ਬੂਤ ਬਣ ਚੁੱਕਾ ਹੁੰਦਾ ਤੇ ਉਸਦਾ ਆਪਣੇ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਬਣ ਚੁੱਕਾ ਹੁੰਦਾ ਕਿ ਉਹ ਜੋ ਵੀ ਕਰੇਗਾ ਸਭ ਠੀਕ ਹੀ ਕਰੇਗਾ।ਫਿਰ ਉਸਨੂੰ ਕੋਈ ਨਹੀਂ ਤੋੜ ਸਕਦਾ ਨਾ ਗ਼ੁਲਾਮ ਬਣਾ ਸਕਦਾ ਕਿਉਂਕਿ ਉਹ ਇਨਸਾਨ ਤਾਂ ਟੁੱਟ ਟੁੱਟ ਕੇ ਹੀ ਜੁੜਿਆ ਹੁੰਦਾ ਪਰ ਪਹਿਲਾਂ ਨਾਲੋਂ ਮਜ਼ਬੂਤ ਬਣ ਕੇ ,ਸੋ ਅਜਿਹੇ ਬੇਕਦਰਿਆਂ ਤੋਂ ਸਮਾਂ ਰਹਿੰਦਿਆਂ ਅਜ਼ਾਦੀ ਪਾ ਲੈਣੀ ਚਾਹੀਦੀ ਹੈ ਕਿਉਂਕਿ ਜੇ ਇਨ੍ਹਾਂ ਨੂੰ ਸੁਧਾਰਨ ਵਿੱਚ ਸਮਾਂ ਬਰਬਾਦ ਕਰੋਗੇ ਤਾਂ ਆਪਣੀ ਹੀ ਜ਼ਿੰਦਗੀ ਨਰਕ ਬਣਾ ਲਵੋਗੇ। ਅਜਿਹੇ ਹੰਕਾਰੀ ਇਨਸਾਨ ਕਦੇ ਨਹੀਂ ਸੁਧਰਦੇ ਚਾਹੇ ਤੁਸੀਂ ਜੋ ਮਰਜ਼ੀ ਕਰ ਲਵੋ ਸੋ ਇਸ ਤੋਂ ਚੰਗਾ ਹੈ ਆਪਣੀ ਜ਼ਿੰਦਗੀ ਨੂੰ ਰੱਬ ਦੇ ਲੇਖੇ ਲਾ ਦਵੋ ਤੇ ਜਿੰਨਾ ਹੋ ਸਕੇ ਚੰਗੇ ਕਰਮ ਕਰੋ ਇਹ ਮੂਰਖ ਲੋਕਾਂ ਉੱਪਰ ਸਮਾਂ ਬਰਬਾਦ ਨਾ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj