ਨਸ਼ਿਆਂ ਤੋਂ ਦੂਰੀ

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ)
ਸੁਣੋ ਨੌਜਵਾਨੋਂ ਤੁਹਾਡੀ ਕਿਹੜੀ ਹੈ ਵੱਡੀ ਮਜਬੂਰੀ
ਤੁਸੀ ਨਸ਼ਿਆਂ ਤੋਂ ਕਿਉ ਨਾ ਪਾਉਂਦੇ ਮੀਲ ਪੱਕੀ ਦੂਰੀ।
ਯਾਦ ਰੱਖਣਾ ਮਾਂ ਦੇ ਹੱਥੋਂ ਖਾਧੀ ਸੀ ਘਿਉ ਚੂਰੀ
ਬਾਪੂ ਵਰਜੇ ਪੁੱਠੇ ਕੰਮਾਂ ਤੋ ਤੁਸੀ ਕੱਢਦੇ ਘੂਰੀ।।
ਛੱਡੋ ਖਹਿੜਾ ਰਾਹਾਂ ਦਾ ਟੋਕਣ ਲੋਕ ਜਮਹੂਰੀ
ਨਸ਼ਿਆਂ ਕਰਕੇ ਹੋਈ ਪੰਜਾਬ ਸੂਬੇ ਦੀ ਮਸ਼ਹੂਰੀ।।
ਬਾਣੀ ਬਾਣੇ ਦੇ ਲੜ ਲੱਗ ਗੁਰੂ ਘਰ ਲਗਾਓ ਹਜ਼ੂਰੀ
ਵੇਖਿਓ ਚੜ੍ਹਤ ਦੇ ਨਿਸ਼ਾਨ ਝੂਲਦੇ ਸੀ ਲਾਹੌਰ ਕਸੂਰੀ।।
ਸੁਰਿੰਦਰਪਾਲ ਸਿੰਘ 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਰੁੱਖਾਂ ਦੀ ਸੰਭਾਲ
Next articleਕਾਲੀ‌‌ ਕੀੜੀ