ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪੁਨਰਜੋਤ ਵੈਲਫੇਅਰ ਸੁਸਾਇਟੀ ਮਹਿਤਪੁਰ ਕੋਆਰਡੀਨੇਟਰ ਮਾਸਟਰ ਰਾਕੇਸ਼ ਕੁਮਾਰ ਵੱਲੋਂ ਅਤੇ ਸਮਾਜ ਸੇਵਕ ਦੀਪਕ ਸੂਦ ਜੀ ਦੇ ਸਹਿਯੋਗ ਦੇ ਨਾਲ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਜਿਵੇਂ ਮੁੰਡੀ ਚੌਲੀਆਂ ਮਿਡਲ ਸਕੂਲ ਕੋਠਾ ਸਕੂਲ ਅਤੇ ਹੋਰ ਸਕੂਲਾਂ ਲਈ ਸਟੇਸ਼ਨਰੀ ਆਡੋਮਾਸ, ਮੱਛਰ ਜਾਲੀਆਂ ਸੈਨੇਟਰੀ PAD ਅਤੇ ਬੱਚਿਆਂ ਦੀ ਹੋਰ ਜ਼ਰੂਰਤ ਦਾ ਸਮਾਨ ਸਕੂਲ ਹੈੱਡ ਮਾਸਟਰ ਕੁਲਵਿੰਦਰ ਸਿੰਘ ਜੀ ਸੈਂਟਰ ਟੀਚਰ ਸ਼੍ਰੀ ਨਿਰਮਲ ਸਿੰਘ ਜੀ ਨੂੰ ਦਿੱਤਾ ਗਿਆ| ਤਾਂ ਕਿ ਲੋੜਵੰਦ ਬੱਚਿਆਂ ਨੂੰ ਪਹੁੰਚਾਇਆ ਜਾ ਸਕੇ । ਕੁਲਵਿੰਦਰ ਸਿੰਘ ਜੀ ਨੇ ਸੁਸਾਇਟੀ ਮਹਿਤਪੁਰ ਅਤੇ ਦੀਪਕ ਸੂਦ ਮਹਿਤਪੁਰ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly