ਅਧਿਆਪਕ ਦਲ ਪੰਜਾਬ ਜਵੰਦਾ ਵੱਲੋਂ ਸਟੇਟ ਐਵਾਰਡੀ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਸਨਮਾਨਿਤ

ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰ ਨੇ ਕਾਂਜਲੀ ਸਕੂਲ ਦੀ ਦਿੱਖ ਬਦਲ ਕੇ ਪੂਰੇ ਇਲਾਕੇ ਲਈ ਮਿਸਾਲ ਕਾਇਮ ਕੀਤੀ – ਸੁਖਦਿਆਲ ਸਿੰਘ ਝੰਡ 
ਕਪੂਰਥਲਾ, 8 ਸਤੰਬਰ (ਕੌੜਾ)– ਅਧਿਆਪਕ ਦਲ ਪੰਜਾਬ ਜਵੰਦਾ ਦੀ ਕਪੂਰਥਲਾ ਇਕਾਈ ਵਲੋਂ ਜਿਲ੍ਹਾ ਪਰਧਾਨ ਸੁਖਦਿਆਲ ਸਿੰਘ ਝੰਡ, ਲੈਕਚਰਾਰ ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟ ਸੂਬਾਈ ਆਗੂਆਂ ਦੀ ਅਗਵਾਈ ਹੇਠ ਅੱਜ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ਦਾ ਸਿੱਖਿਆ ਵਿਭਾਗ ਪੰਜਾਬ ਵਲੋਂ ਸਟੇਟ ਐਵਾਰਡ ਮਿਲਣ ਤੇ ਗੁਰੂ ਸਾਹਿਬ ਦੀ ਬਖਸ਼ਿਸ ਸਿਰੋਪਾਓ, ਲੋਈ ਤੇ ਫੁੱਲਾਂ ਦਾ ਗੁਲਦਸਤਾ ਦੇਕੇ  ਸਨਮਾਨਿਤ ਕੀਤਾ ਗਿਆ।ਇਸ ਮੌਕੇ ਦਲ ਦੇ ਆਗੂਆਂ ਨੇ ਕਿਹਾ ਕਿ  ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ ਨੇ ਐਨ.ਆਰ.ਆਈ ਵੀਰਾਂ ,ਤੇ ਹੋਰ ਦਾਨੀ ਸੱਜਣਾਂ ਤੇ ਆਈ ਟੀ ਸੀ ਕੰਪਨੀ ਦੇ ਸਹਿਯੋਗ ਨਾਲ ਸਕੂਲ ਦੀ ਸਾਰੀ ਇਮਾਰਤ ਦਾ ਨਵੀਨੀਕਰਨ ਕਰਵਾਇਆ ਤੇ ਸਕੂਲ ਵਿੱਚ ਕਰਵਾਏ ਗਏ ਬਾਲਾ ਵਰਕ ਦੀ ਪੂਰੇ ਜਿਲ੍ਹੇ ਲਈ ਮਿਸਾਲ ਪੈਦਾ ਕੀਤੀ ਹੈ। ਇਸ ਤਰ੍ਹਾਂ ਉਨ੍ਹਾਂ ਨਿੱਜੀ ਤੌਰ ਤੇ ਚਾਰ ਲੱਖ ਰੁਪਏ ਖਰਚ ਕਰਕੇ ਸਕੂਲ਼ ਵਿੱਚ ਸੁੰਦਰ ਕਮਰੇ ਦਾ ਨਿਰਮਾਣ ਕਰਵਾਇਆ । ਸਕੂਲ ਦੀ ਸ਼ਾਨਦਾਰ ਦਿੱਖ ਦੇ ਮੱਦੇਨਜਰ ਪੰਜਾਬ ਦੇ ਸਿੱਖਿਆ ਸਕੱਤਰ ਨੇ ਸੈਲਫ ਮੇਡ ਇੰਨਫਰਾਸਟਰੱਕਚਰ ਤਹਿਤ ਸਸਸਸ ਕਾਂਜਲੀ ਨੂੰ ਪੰਜਾਬ ਵਿੱਚੋ ਦੂਜਾ ਸਥਾਨ ਦੇ ਕੇ ਨਿਵਾਜਿਆ ਸੀ।ਆਗੂਆਂ ਨੇ ਕਿਹਾ ਕਿ ਇਸ ਸਮੇਂ ਸਸਸਸਸ ਕਾਂਜਲੀ ਪੂਰੇ ਇਲਾਕੇ ਲਈ ਇੱਕ ਮਿਸਾਲ ਬਣ ਗਿਆ ਹੈ । ਜਿਸ ਦਾ ਸਮੁੱਚਾ ਸਿਹਰਾ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ ਦੀ ਦੂਰ ਅੰਦੇਸ਼ੀ ਅਤੇ ਸਭ ਦਾ ਸਹਿਯੋਗ  ਪ੍ਰਾਪਤ ਕਰਨ ਦੀ ਸਮਰੱਥਾ ਹੈ। ਇਸ ਕਰਕੇ ਸਿੱਖਿਆ ਵਿਭਾਗ ਪੰਜਾਬ ਨੇ  ਪ੍ਰਿੰਸੀਪਲ ਮਨਜੀਤ ਸਿੰਘ ਦੀਆਂ ਵਿਸੇਸ਼  ਪ੍ਰਾਪਤੀਆਂ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਦਲ ਦੇ ਆਏ ਹੋਏ ਸਮੂਹ ਆਗੂਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਿੱਖਿਆ ਵਿਭਾਗ ਲਈ ਮਿਹਨਤ ਕਰਦੇ ਰਹਿਣ ਦੀ ਵਚਨਬੱਧਤਾ ਪ੍ਰਗਟ ਕੀਤੀ।ਇਸ ਮੌਕੇ ਸੁਖਦਿਆਲ ਸਿੰਘ ਝੰਡ, ਲੈਕਚਰਾਰ ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ , ਸ਼੍ਰੀ ਰਮੇਸ਼ ਕੁਮਾਰ ਭੇਟ ਸੂਬਾਈ ਆਗੂ, ਸ; ਹਰਦੇਵ ਸਿੰਘ ਖਾਨੋਵਾਲ, ਡਾਕਟਰ ਅਰਵਿੰਦਰ ਸਿੰਘ ਭਰੋਤ, ਗੁਰਮੀਤ ਸਿੰਘ ਖਾਲਸਾ, ਵੱਸਣਦੀਪ ਸਿੰਘ ਜੱਜ, ਮਨੂੰ ਕੁਮਾਰ ਪ੍ਰਾਸ਼ਰ, ਸੁਖਜਿੰਦਰ ਸਿੰਘ ਢੋਲਣ, ਸੁਰਿੰਦਰ ਕੁਮਾਰ ਭਵਾਨੀਪੁਰ, ਰਕੇਸ਼ ਕੁਮਾਰ ਕਾਲਾਸੰਘਿਆ, ਰਾਜਨਜੋਤ ਸਿੰਘ ਖਹਿਰਾ, ਸ਼ੁੱਭਦਰਸਨ ਆਨੰਦ, ਲੈਕਚਰਾਰ ਇੰਦਰਜੀਤ ਸਿੰਘ, ਪ੍ਰਭਜੋਤ ਸਿੰਘ, ਅਰਵਿੰਦਰ ਪਾਲ ਸਿੰਘ ਐਸ.ਐਚ., ਰੋਸ਼ਨ ਲਾਲ,  ਲੈਕਚਰਾਰ ਵਨੀਸ਼ ਸ਼ਰਮਾ, ਅਮਨਦੀਪ ਸਿੰਘ ਵੱਲਣੀ, ਕਮਲਜੀਤ ਸਿੰਘ ਮੇਜਰਵਾਲ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਇਕਾਈ ਦੀ ਅਹਿਮ  ਮੀਟਿੰਗ ਹੋਈ
Next articleਪੰਜਾਬ ਵਿਚ ਨਸ਼ਾਂ ਗੰਭੀਰ ਸਮੱਸਿਆ ਦਾ ਵਿਸ਼ਾ ?