ਦਿਵਿਆਂਗ ਵਿਸ਼ਵ ਦਿਵਸ ਤੇ ਸਟੇਟ ਅਵਾਰਡ ਮਿਲਣ ਤੇ ਸ਼ਹਿਰ ਵਾਸੀਆਂ ਨੇ ਮਾ ਵਰਿੰਦਰ ਸੋਨੀ ਦਾ ਕੀਤਾ ਨਿੱਘਾ ਸਵਾਗਤ

ਸਮਾਜ ਵੀਕਲੀ  ਯੂ ਕੇ

ਭੀਖੀ, 04 ਦਸੰਬਰ ( ਕਮਲ ਜਿੰਦਲ )- ਮਾ ਵਰਿੰਦਰ ਸੋਨੀ ਭੀਖੀ ਨੂੰ ਦਿਵਿਆਂਗ ਵਿਸ਼ਵ ਦਿਵਸ ਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਉਹਨਾਂ ਦੀਆਂ ਦਿਵਿਆਂਗ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੀਤੇ ਯਤਨਾਂ ਸਦਕਾ ਸੂਬਾ ਪੱਧਰੀ ਅਵਾਰਡ ਨਾਲ ਸੂਬੇ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਜੀ ਵੱਲੋਂ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਭੀਖੀ ਪਹੁੰਚਣ ਤੇ ਸ਼ਹਿਰ ਵਾਸੀਆਂ ਵੱਲੋਂ ਮਾਂ ਸੋਨੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਹਿਰ ਨਿਵਾਸੀਆਂ ਵੱਲੋਂ  ਸ਼ਹਿਰ ਦੇ ਬੱਸ ਸਟੈਂਡ ਤੋਂ ਲੈਕੇ ਪੂਰੇ ਸ਼ਹਿਰ ਵਿੱਚ ਉਨ੍ਹਾਂ ਦਾ ਥਾਂ ਥਾਂ ਤੇ ਉਨ੍ਹਾਂ ਨੂੰ ਹਾਰ ਅਤੇ ਬੂਕੇ ਦੇ ਕੇ ਸਵਾਗਤ ਕੀਤਾ ।ਇਸ ਸਬੰਧੀ ਗੱਲਬਾਤ ਦੌਰਾਨ ਮਾਂ ਵਰਿੰਦਰ ਸੋਨੀ ਨੇ ਦੱਸਿਆ ਕਿ ਉਹ ਪਿੱਛਲੇ 20-22 ਸਾਲਾਂ ਤੋਂ ਦਿਵਿਆਂਗ ਵਰਗ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ। ਤੇ ਅੱਗੇ ਤੋਂ ਵੀ ਦਿਵਿਆਂਗ ਵਰਗ ਆ ਰਹਿਆ ਦਰਪੇਸ਼ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਮੇਰੀ ਕੋਸ਼ਿਸ਼ ਹੋਵੇਗੀ। ਮਾਨਸਾ ਸ਼ਹਿਰ ਵਿੱਚ ਇੱਕ ਗੁੰਗੇ ਬੋਲੇ ਬੱਚਿਆਂ ਲਈ ਵਿਸ਼ੇਸ਼ ਸਕੂਲ ਬਣਾਉਂਣਾ ਮੇਰਾ ਮਕਸਦ ਹੈ। ਉਹਨਾਂ ਨੇ ਹਲਕਾ ਵਿਧਾਇਕ ਡਾਂ ਵਿਜੈ ਸਿੰਗਲਾ, ਮਾਨਯੋਗ ਡਿਪਟੀ ਕਮਿਸ਼ਨਰ ਤੇ ਡਾਕ ਲਵਲੀਨ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਧੰਨਵਾਦ ਕੀਤਾ।ਇਸ ਮੌਕੇ ਅਮਨਦੀਪ ਸਿੰਘ, ਗੁਰਜੰਟ ਸਿੰਘ, ਮੱਖਣ ਸਿੰਘ,ਪਰਮਿੰਦਰ ਕੌਰ,ਜੀਤ ਦਾਈਆ, ਗਗਨ ਜਾਦੂ, ਜਗਸੀਰ ਸਿੰਘ ਬਾਬੇ ਕਾ , ਰਾਜਨ ਬੰਟੀ , ਮਾ ਸਤੀਸ਼ ਕੁਮਾਰ, ਬਲਰਾਜ ਬਾਂਸਲ, ਸੁਰਿੰਦਰ ਸਿੰਘ ਖਾਲਸਾ,ਹਰਬੰਸ ਸਿੰਘ,ਪੱਪੀ ਸਿੰਘ, ਬਹਾਦਰ ਸਿੰਘ, ਰਜਿੰਦਰ ਸਿੰਘ ਜਾਫ਼ਰੀ, ਗੁਰਜੀਤ ਸਿੰਘ, ਛਿੰਦਾ ਸਿੰਘ, ਅਮਨਦੀਪ ਸ਼ਰਮਾ, ਗੁਰਪ੍ਰੀਤ ਗੱਗੀ, ਰਾਜ ਕੁਮਾਰ ਸਿੰਗਲਾ, ਕੁਲਵੰਤ ਸਿੰਘ ਧੀਰਜ, ਰੇਸ਼ਮ ਸਿੰਘ ਮੈਂਬਰ ਖੀਵਾ ਕਲਾਂ, ਇੰਦਰ ਸਿੰਘ ਆਦਿ ਹਾਜ਼ਰ ਸਨ।
Previous articleਭਾਈ ਮਸੀਤੀ ‘ਤੇ ਰਿਟਾ: ਸਿਵਲ ਸਰਜਨ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ
Next articleਕਪੂਰਥਲਾ ਦੇ ਬੁੱਧਿਸਟਾਂ ਅਤੇ ਅੰਬੇਡਕਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਗਿਆ