HOME ਸਟੇਟ ਅਵਾਰਡੀ ਭੰਗਲ ਵੱਲੋਂ ਸਕੂਲ ਦੇ ਵਿਕਾਸ ਲਈ 11000 ਰੁਪਏ ਦੀ ਰਾਸ਼ੀ...

ਸਟੇਟ ਅਵਾਰਡੀ ਭੰਗਲ ਵੱਲੋਂ ਸਕੂਲ ਦੇ ਵਿਕਾਸ ਲਈ 11000 ਰੁਪਏ ਦੀ ਰਾਸ਼ੀ ਭੇਂਟ

4

ਨਵਾਂਸ਼ਹਿਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਵੱਲੋਂ ਸਕੂਲ ਦੇ ਵਿਕਾਸ ਲਈ ਅਤੇ ਕਬੱਡੀ ਕੋਚ ਤੇ ਕਰਾਟੇ ਖਿਡਾਰੀਆਂ ਅਤੇ ਕੋਚਾਂ ਦੇ ਖਰਚ ਲਈ ਤੇ 11000 ਰੁਪਏ ਦੀ ਰਾਸ਼ੀ ਭੇਂਟ ਕੀਤੀ। ਉਹਨਾਂ ਵੱਲੋਂ ਵਣ ਮਹਾਂ ਉਤਸਵ ਨੂੰ ਸਮਰਪਿਤ ਸਕੂਲ ਵਿੱਚ ਸੀਤਾਫਲ ਦਾ ਪੌਦਾ ਵੀ ਲਗਾਇਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਵੀ ਆਪਣੇ ਅੰਦਰ ਵਾਤਾਵਰਣ ਪ੍ਰਤੀ ਪਿਆਰ ਅਤੇ ਦਾਨ ਭਾਵਨਾ ਪੈਦਾ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਇੰਚਾਰਜ ਨੀਰਜ ਕੁਮਾਰੀ ਅਤੇ ਸਟਾਫ ਮੈਂਬਰਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨੀਰਜ ਕੁਮਾਰੀ ਸਟੇਟ ਅਵਾਰਡੀ,ਹਰਜੀਤ ਕੌਰ ਅਤੇ ਮਨਜਿੰਦਰ ਕੌਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟ੍ਰੈਫਿਕ ਇੰਚਾਰਜ ਸੁਭਾਸ਼ ਭਗਤ ਇੱਕ ਵਧੀਆ ਪੁਲਿਸ ਅਧਿਕਾਰੀ ਜਿਹਦੇ ਤਬਾਦਲੇ ਨੇ ਆਮ ਲੋਕਾਂ ਵਿੱਚ ਨਿਰਾਸ਼ਾ ਭਰ ਦਿੱਤੀ
Next articleਕਕਾਰ ਪਹਿਨ ਕੇ ਪ੍ਰੀਖਿਆ ਵਿੱਚ ਬੈਠਣ ਤੌ ਰੋਕਣਾ ਧਾਰਮਿਕ ਅਤੇ ਸਮਾਜਿਕ ਹੱਕਾਂ ਦਾ ਘਾਣ ਹੈ : ਮਾਸਟਰ ਕੁਲਵਿੰਦਰ ਸਿੰਘ ਜੰਡਾ