*ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਦਾ

ਪੰਜਵਾਂ ਸਮਾਗਮ* 
*ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ (ਰਾਏਕੋਟ) ਵਿਚ 21 ਨਵੰਬਰ ਨੂੰ* 

 ਲੁਧਿਆਣਾ  (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਪੰਜਵਾਂ ਸਮਾਗਮ 21 ਨਵੰਬਰ , ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ (ਰਾਏਕੋਟ) ਵਿਖੇ ਹੋਵੇਗਾ ।
ਇਸ ਯੋਜਨਾ ਅਧੀਨ ਇਸ ਸਕੂਲ ਦੇ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਈਚਾਰੇ ਵੱਲੋਂ, ਉੱਤਮ ਪੁਸਤਕਾਂ, ਪੈਂਤੀ ਅੱਖਰੀ ਫੱਟੀ ਅਤੇ ਪ੍ਰਮਾਣ-ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ ।’ ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ ?’ ਇਸ ਵਿਸ਼ੇ ਬਾਰੇ, ਸੰਖੇਪ ਵਿੱਚ, ਵਿਚਾਰ ਵਟਾਂਦਰਾ ਹੋਵੇਗਾ ਜਿਸ ਵਿਚ ਮਿੱਤਰ ਸੈਨ ਮੀਤ, ਅਮਰੀਕ ਸਿੰਘ ਤਲਵੰਡੀ ਅਤੇ ਸੁਖਿੰਦਰ ਪਾਲ ਸਿੰਘ ਸਿੱਧੂ ਹਿੱਸਾ ਲੈਣਗੇ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰ ਮਹਿੰਦਰ ਸਿੰਘ ਬੱਸੀਆਂ ਜੀ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਮਲਾ ਖਾਦ ਜਮਾਂਖੋਰੀ ਦਾ
Next articleਨਿਊ ਜੀ.ਐਮ.ਟੀ. ਪਬਲਿਕ ਸਕੂਲ ਵਿਖੇ ਆਯੋਜਨ ਕੀਤਾ ਗਿਆ ਜਾਗਰੂਕਤਾ ਪ੍ਰੋਗਰਾਮ