ਮਹਿਤਪੁਰ ਇਲਾਕੇ ਵਿਚ ਸਟਾਟਰ ਚੋਰ ਸਰਗਰਮ

ਫੋਟੋ- ਬੀਕੇਯੂ ਪੰਜਾਬ  ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਮੋਹਤਬਰਾਂ ਦੀ ਹਾਜ਼ਰੀ ਵਿਚ ਮਿਲੇ ਸਟਾਟਰ ਦਿਖਾਉਂਦੇ ਹੋਏ  ਤਸਵੀਰ ਅਜ਼ਾਦ ਪ੍ਰੈੱਸ ਕਲੱਬ ਮਹਿਤਪੁਰ 
ਆਦਰ ਮਾਨ ਪੁਲੀ ਤੋਂ ਮਿਲੇ 11 ਸਟਾਟਰ ਪੁਲਿਸ ਹਵਾਲੇ ਕੀਤੇ- ਨਰਿੰਦਰ ਸਿੰਘ ਬਾਜਵਾ 
ਮਹਿਤਪੁਰ (ਸਮਾਜ ਵੀਕਲੀ)  (ਪੱਤਰ ਪ੍ਰੇਰਕ)– ਮਹਿਤਪੁਰ ਇਲਾਕੇ ਵਿਚ ਸਟਾਟਰ ਚੋਰਾਂ ਵੱਲੋਂ ਕਿਸਾਨਾਂ ਦੇ ਨਕ ਵਿਚ ਦਮ ਕੀਤਾ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਮਹਿਤਪੁਰ ਇਲਾਕੇ ਅੰਦਰ ਟਰਾਂਸਫਾਰਮਰਾਂ, ਬਿਜਲੀ ਦੀਆਂ ਕੇਬਲਾਂ ਅਤੇ ਸਟਾਟਰਾ ਦੀ ਚੋਰੀ ਦੀਆਂ ਘਟਨਾਵਾਂ ਵਿਚ ਹੋਇਆ ਵਾਧਾ ਚਿੰਤਾ ਦਾ ਵਿਸ਼ਾ ਹੈ। ਬਾਜਵਾ ਨੇ ਕਿਹਾ ਕਿ ਇਸੇ ਕੜੀ ਤਹਿਤ ਅਜ ਪਿੰਡ ਦੇ ਮੋਹਤਬਰਾਂ ਨੂੰ ਪਿੰਡ ਆਦਰ ਮਾਨ ਤੋਂ ਬਾਲੋ ਕੀ ਰੋਡ ਦੀ ਪੁਲੀ ਨਜ਼ਦੀਕ ਚੋਰਾਂ ਵੱਲੋਂ ਅਲੱਗ – ਅਲੱਗ ਮੋਟਰਾਂ ਤੋਂ ਚੋਰੀ ਕੀਤੇ 11 ਸਟਾਟਰ ਬੋਰੇ ਵਿੱਚ ਪਾ ਕੇ ਪਰਾਲੀ ਦੇ ਢੇਰ ਨਜ਼ਦੀਕ ਰੱਖੇ ਨਜ਼ਰੀਂ ਆਵੇ ਤਾਂ ਪਤਾ ਚਲਿਆ ਕਿ ਇਹ ਸਟਾਟਰ ਮਹਿਤਪੁਰ ਇਲਾਕੇ ਦੀਆਂ ਮੋਟਰਾਂ ਤੋਂ ਚੋਰੀ ਕੀਤੇ ਗਏ ਹਨ। ਪਿੰਡ ਆਦਰ ਮਾਨ ਦੇ ਮੋਹਤਬਰਾਂ ਵੱਲੋਂ ਇਸ ਦੀ ਸੂਚਨਾ ਮਹਿਤਪੁਰ ਪੁਲਿਸ ਨੂੰ ਦੇ ਕੇ ਇਹ ਸਟਾਟਰ ਮੌਕੇ ਤੇ ਪੁਲਿਸ ਹਵਾਲੇ ਕੀਤੇ ਗਏ। ਇਸ ਮੌਕੇ ਸਾਬਕਾ ਸਰਪੰਚ ਜਰਨੈਲ ਸਿੰਘ ਆਦਰਮਾਨ ਅਤੇ ਜਗੀਰ ਚੰਦ ਬਾਲੋਕੀ ਸਮੇਤ ਮੌਕੇ ਤੇ ਹਾਜਰ ਮੋਹਤਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਇਨ੍ਹਾਂ ਸਟਾਟਰ ਚੋਰਾਂ ਨੂੰ ਫੜਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ, ਗੁਰਵਿੰਦਰ ਸਿੰਘ, ਸੂਬਾ ਸਿੰਘ, ਗੋਰਾ, ਦਲੇਰ ਸਿੰਘ ਚੀਮਾ, ਮੁਸ਼ਤਾਕ ਚੰਦ, ਸੋਮ ਲਾਲ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਾਰਤੀ ਸੰਵਿਧਾਨ ਦਿਵਸ ਦੀ 75 ਵੀਂ ਵਰ੍ਹੇਗੰਢ ਸੰਬੰਧੀ ਵਰਕਰ ਕਲੱਬ ਆਰ ਸੀ ਐੱਫ ਵਿਖੇ ਸਮਾਗਮ ਅੱਜ
Next articleਲੋਕ ਗਾਇਕ ਐਸ ਰਿਸ਼ੀ ਦੀ ਮਾਤਾ ਦੇ ਭੋਗ ਤੇ ਰਾਜਨੀਤਕ, ਸਮਾਜਿਕ ਅਤੇ ਸੰਗੀਤਕ ਹਸਤੀਆਂ ਵਲੋਂ ਸ਼ਰਧਾਂਜਲੀ ਭੇਟ