ਮਜ਼ਬੂਤੀ ਨਾਲ ਚੋਣ ਲੜ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ ਕਾਂਗਰਸ – ਪਹਿਲਵਾਨ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਨੂੰ ਤੇਜ਼ ਕਰਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਵਿੱਚ ਹਲਕਾ ਪੂਰਬੀ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਕਿ ਗਲਤ ਹਥਕੰਡੇ ਅਪਣਾ ਕੇ ਕੇਂਦਰ ਦੀ ਸੱਤਾ ਤੇ ਕਾਬਿਜ ਹੋਈ ਭਾਜਪਾ ਦਾ ਹਰ ਦਾਅ ਪੁੱਠਾ ਪੈਂਦਾ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਤਾਮਿਲਨਾਡੂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਟੀਵੀਕੇ ਪਾਰਟੀ ਨੂੰ ਸਰਕਾਰ ਬਨਾਉਣ ਤੋਂ ਰੋਕਣ ਲਈ ਭਾਜਪਾ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰੰਤੁ ਕਾਂਗਰਸ ਨੇ ਟੀਵੀਕੇ ਨੂੰ ਸਮਰਥਨ ਦੇ ਕੇ ਭਾਜਪਾ ਦੇ ਦਾਅ ਨੂੰ ਫੇਲ ਕਰ ਦਿੱਤਾ। ਦੂਜੀਆਂ ਸਟੇਟਾਂ ਵਿੱਚ ਗਲਤ ਹਥਕੰਡੇ ਅਪਣਾ ਕੇ ਸੱਤਾ ਤੇ ਕਬਜ਼ਾ ਕਰਦੀ ਆ ਰਹੀ ਭਾਜਪਾ ਪੰਜਾਬ ਵਿੱਚ ਵੀ ਓਹੀ ਹਥਕੰਡਿਆਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਸਮਝਦਾਰ ਹਨ। ਉਹ ਜਾਣਦੇ ਹਨ ਕਿ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਕਿਸਾਨਾਂ ਦੀ ਬਲੀ ਲੈਣ ਵਾਲੀ ਭਾਜਪਾ ਖੇਤੀਬਾੜੀ ਤੇ ਆਧਾਰਿਤ ਸੂਬੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਮਜ਼ਬੂਤੀ ਦੇ ਨਾਲ ਚੋਣਾਂ ਲੜ ਕੇ 2027 ਵਿੱਚ ਪੰਜਾਬ ਵਿੱਚ ਬਹੁਮਤ ਵਾਲੀ ਸਰਕਾਰ ਬਣਾਏਗੀ। ਇਸ ਨੂੰ ਲੈ ਕੇ ਪਾਰਟੀ ਦੇ ਸਾਰੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਹਲਕਾ ਪੂਰਬੀ ਦੇ ਵਾਰਡ ਨੰਬਰ 19 ਵਿੱਚ ਗੁਰਜੀਤ ਸਿੰਘ ਦੇ ਘਰ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸੰਨੀ ਪਹੂਜਾ, ਸੰਜੇ ਸ਼ਰਮਾ, ਕਾਕਾ ਖੋਸਲਾ, ਹਨੀ ਸ਼ਰਮਾ, ਸੰਜੇ ਅਰੋੜਾ, ਪਵਨਦੀਪ ਸਿੰਘ ਚਾਨਾ, ਚਰਨ ਸਿੰਘ, ਬਲਵੰਤ ਸਿੰਘ, ਬੂਟਾ ਸਿੰਘ, ਅਨੂਵੀਰ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ, ਅਜੇ ਕੁਮਾਰ ਦੀਪ, ਕਰਨ ਕੁਮਾਰ, ਨਵਦੀਪ ਸਿੰਘ, ਨਵਪ੍ਰੀਤ ਬੁੱਟਰ, ਜਸ਼ਨਪ੍ਰੀਤ ਸਿੰਘ, ਵਿੱਕੀ ਵਰਮਾ, ਰਾਜਕੁਮਾਰ ਬੁੱਧੀ ਰਾਜਾ, ਸੰਜੇ ਕੁਮਾਰ, ਗੌਰਵ ਸੋਈ, ਰਵਿੰਦਰ ਸਿੰਘ, ਪਿਮੰਤ ਜੈਨ, ਰਾਜਾ ਨੰਦਨ ਚਾਵਲਾ, ਡਾਕਟਰ ਗਿੱਲ, ਰਾਜ ਦਿਓਲ, ਅਰੋੜਾ ਫਰਨੀਚਰ, ਭਰਤ ਕੁਮਾਰ ਮਜਨੂੰ, ਦੀਪਕ ਖੋਸਲਾ ਅਤੇ ਬੂਟਾ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



