ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਹੁਸ਼ਿਆਰਪੁਰ ਜਿਲ੍ਹੇ ਵਿਚ ਖੂਨਦਾਨ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਪਿੰਡ ਬੁੱਲੋਵਾਲ ਨਿਵਾਸੀ ਸਟਾਰ ਕਪਲ ਬਲੱਡ ਡੋਨਰ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ 30 ਵੀਂ ਵਾਰ ਇਕੱਠਿਆਂ ਖੂਨਦਾਨ ਕਰਕੇ ਇਕ ਮਿਸਾਲ ਪੇਸ਼ ਕੀਤੀ। ਇਹ ਜੋੜਾ ਹਰ ਚਾਰ ਮਹੀਨੇ ਬਾਅਦ ਲਗਾਤਾਰ ਖੂਨ ਦਾਨ ਕਰਦਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ ਨੇ ਅੱਜ 65 ਵੀਂ ਅਤੇ ਜਤਿੰਦਰ ਕੌਰ ਸਿੱਧੂ ਨੇ 30 ਵੀਂ ਵਾਰ ਖੂਨ ਦਾਨ ਕੀਤਾ ਹੈ। ਜਿਕਰਯੋਗ ਹੈ ਕਿ ਖੂਨਦਾਨ ਵਿਚ ਅਹਿਮ ਯੋਗਦਾਨ ਲਈ ਸਿੱਧੂ ਜੋੜੇ ਨੂੰ ਰਾਜ ਪੱਧਰੀ ਸਨਮਾਨ ਤੋਂ ਇਲਾਵਾ ਹੁਸ਼ਿਆਰਪੁਰ ਸਿਹਤ ਵਿਭਾਗ, ਜਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਆ ਜਾ ਚੁੱਕਿਆ ਹੈ। ਸਿੱਧੂ ਜੋੜੇ ਨੇ ਖੂਨ ਦਾਨੀਆ ਨੂੰ ਅਪੀਲ ਕੀਤੀ ਕਿ ਜਿਆਦਾ ਗਰਮੀ ਹੋਣ ਕਰਕੇ ਖੂਨਦਾਨ ਕੈਂਪਾਂ ਦੀ ਗਿਣਤੀ ਘੱਟ ਰਹੀ ਹੈ। ਇਸ ਲਈ ਵੱਧ ਤੋਂ ਵੱਧ ਖੂਨ ਦਾਨੀ ਬਲੱਡ ਬੈਂਕਾਂ ਵਿਚ ਆ ਕੇ ਖੂਨ ਦਾਨ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly