(ਸਮਾਜ ਵੀਕਲੀ)
ਮੋਹਰਾਂ ਸਨ ਕੁਝ ਮੇਰੇ ਕੋਲ਼
ਮੇਰੇ ਹਮਦਰਦ ਸਨ ਕੁਝ ਮੇਰੇ ਕੋਲ਼
ਜਦ ਮੋਹਰਾਂ ਘਰ ਅੰਦਰ ਚਮਕਣ
ਮੇਰੇ ਸੱਜਣ ਹੱਸਣ ਹਸਾਉਣ
ਮੇਰੇ ਦੁੱਖਾਂ ਤੋਂ ਸੈਆਂ ਵਾਰੀ ਜਿੰਦ ਵਾਰਨ
ਨਸ਼ੇ ਵਿੱਚ ਉਹ ਕਲੋਲਾਂ ਕਰਦੇ
ਮੈਂ ਆਪ ਮੋਹਰਾਂ ਦੇ ਨਸ਼ੇ ‘ਚ
ਮਦਹੋਸ਼ ਹੋਇਆ
ਭੋਇੰ ਉੱਤੇ ਸਭ ਆਪਣੇ ਲੱਗਣ
ਨੇੜੇ ਹੋ-ਹੋ ਬੈਠਣ
ਇੱਕ ਦਿਨ ਨੀਂਦ ਜਿਹੀ ਮੇਰੀ ਟੁੱਟੀ
ਮੈਂ ਤੱਕਿਆ ਮੈਂ ਇਕੱਲਾ
ਮੂਧੇ ਮੂੰਹ ਆਪਣੇ ਘਰ ‘ਚ ਡਿੱਗਿਆ
ਨਾ ਯਾਰਾਂ ਦੀ ਨਾ ਮਿੱਤਰਾਂ ਦੀ ਚਹਿਚਿਹਾਟ
ਮੇਰੇ ਤਨ ‘ਤੇ ਕੱਪੜੇ ਪਾਟੇ
ਮੇਰੇ ਘਰ ਵਿੱਚ ਹਨੇਰਾ
ਚੁੱਲ੍ਹੇ ਦੀ ਬੁੱਝੀ ਅੱਗ ਮੈਂ ਫੂਕੀਂ ਭਾਲ਼ੀ
ਸਿੱਲ੍ਹੀਆਂ ਅੱਖਾਂ ਨਾਲ਼
ਵੇਖਿਆ ਝੱਟਪਟ ਅੰਦਰ
ਅੰਦਰ ਨਾ ਮੋਹਰਾਂ ਲਿਸ਼ਕਣ
ਨਾ ਖੜਕਣ
ਮੈਨੂੰ ਆਪਣਾ ਘਰ
ਲੱਗਾ ਓਪਰਾ ਓਪਰਾ
ਦੂਰ ਚਾਨਣ ਵਿੱਚ ਪਰ
ਕਿਤੇ ਮੋਹਰਾਂ ਲਿਸ਼ਕਣ
ਉੱਥੇ ਕੁਝ ਨੱਚਦੇ ਟੱਪਦੇ
ਹੱਸਣ ਹਸਾਉਣ
ਤੇ ਨਵੇਂ ਯਾਰਾਂ ਦੇ ਸਿਰ ਤੋਂ
ਜਿੰਦ ਪਏ ਵਾਰਨ
ਉਹੀ ਜਾਣੇ ਪਛਾਣੇ ਲੋਕ।
ਅਮਰਜੀਤ ਸਿੰਘ ਅਮਨੀਤ
8872266066
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly