ਚੇਨਈ (ਸਮਾਜ ਵੀਕਲੀ): ਸ੍ਰੀਲੰਕਾ ਦੇ ਨਾਗਰਿਕਾਂ ਵੱਲੋਂ ਭਾਰਤੀ ਮਛੇਰਿਆਂ ’ਤੇ ਕੀਤੇ ਗਏ ਹਮਲਿਆਂ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹ ਮੁੱਦਾ ਉੱਥੋਂ ਦੀ ਸਰਕਾਰ ਕੋਲ ਸਖ਼ਤੀ ਨਾਲ ਉਠਾਇਆ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ, ਸ੍ਰੀਲੰਕਾ ਵੱਲੋਂ ਜ਼ਬਤ ਕੀਤੀਆਂ ਭਾਰਤੀ ਮਛੇਰਿਆਂ ਦੀ ਕਿਸ਼ਤੀਆਂ ਦੀ ਨਿਲਾਮੀ ਦਾ ਮੁੱਦਾ ਵੀ ਉਠਾਏ। ਸਟਾਲਿਨ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਬਾਰੇ ਸ੍ਰੀਲੰਕਾ ਕੋਲ ਇਤਰਾਜ਼ ਦਰਜ ਕਰਵਾਏ। ਉਨ੍ਹਾਂ ਸ੍ਰੀਲੰਕਾ ਦੀ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਕਿਸ਼ਤੀਆਂ ਦੀ ਨਿਲਾਮੀ ਬਾਰੇ ਦਿੱਤਾ ਇਸ਼ਤਿਹਾਰ ਵਾਪਸ ਲਿਆ ਜਾਵੇ। ਜ਼ਿਕਰਯੋਗ ਹੈ ਕਿ ਇਹ ਕਿਸ਼ਤੀਆਂ ਤਾਮਿਲਨਾਡੂ ਨਾਲ ਸਬੰਧਤ ਹਨ। ਸਟਾਲਿਨ ਨੇ ਕਿਹਾ ਕਿ ਤਾਮਿਲਨਾਡੂ ਨੇ 125 ਕਿਸ਼ਤੀਆਂ 2018 ਤੋਂ ਬਾਅਦ ਜ਼ਬਤ ਕੀਤੀਆਂ ਹਨ। ਇਹ ਵੀ ਛੁਡਾਈਆਂ ਜਾਣੀਆਂ ਚਾਹੀਦੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly