(ਸਮਾਜ ਵੀਕਲੀ)
ਕਿਸੇ ਸਹਿਜ ਅਵਸਥਾ ਚੋਂ,
ਉਕਰੇ ਇਹ ਮੋਤੀ ਨੇ ।
ਤੈਨੂੰ ਦੱਸ ਨਹੀਂ ਸਕਦੀ,
ਮੇਰੇ ਦਿਲ ਦੀਆਂ ਹੂਕਾਂ ਨੇ।
ਦਿਲ ਸਭ ਕੁੱਝ ਪਾ ਕੇ ਵੀ,
ਖਾਲੀ ਖਾਲੀ ਲੱਗਦਾ।
ਇਹ ਕਿਹੋ ਜਿਹੀ ਪੀੜਾ,
ਇਹ ਕਿਹੜੀਆਂ ਕੂਕਾਂ ਨੇ।
ਇਸ ਦਿਲ ਦੇ ਵਿਹੜੇ ਵਿੱਚ,
ਤੇਰੇ ਪਿਆਰ ਦੇ ਫੁੱਲ ਖਿੜਦੇ,
ਆ ਜਾਣ ਬਹਾਰਾਂ ਵੀ,
ਜਦੋਂ ਤੈਨੂੰ ਵੇਖਾਂ ਵੇ।
ਤੂੰ ਜਾਣ ਨਹੀਂ ਸਕਦਾ,
ਕਿੰਨਾ ਪਿਆਰ ਤੈਨੂੰ ਕਰਦੇ,
ਕਿਥੇ ਉਲਝਿਆ, ਰਹਿਣੈ ਵੇ,
ਸਾਨੂੰ ਤੇਰੀਆਂ ਉਡੀਕਾਂ ਨੇ।
ਦੋ ਪਲ ਕੱਢ ਮੇਰੇ ਲਈ,
ਇੱਕਠੇ ਰਲ ਬਹੀਏ ਵੇ,
ਲੰਘ ਜਾਣ ਬਹਾਰਾਂ ਨਾ,
ਸਾਡੇ ਦਰਾਂ ਚੋਂ’ ਚੁੱਪ ਕੀਤੇ।
ਜਸਵੀਰ ਬਟੂਹਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly