ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ 31 ਜੁਲਾਈ ਤੱਕ ਹੀ ਬਣਨਗੀਆਂ – ਡਾ. ਪਰਮਜੀਤ ਸਿੰਘ

 ਸਿੱਖ ਵੱਧ ਤੋਂ ਵੱਧ ਵੋਟਾਂ ਬਣਾ ਕੇ ਆਪਣਾ ਯੋਗਦਾਨ ਪਾਉਣ- ਮਾਨਸਾ

ਕਪੂਰਥਲਾ , (ਸਮਾਜ ਵੀਕਲੀ)  ( ਕੌੜਾ  ) – ਸਿੱਖ ਪੰਥ ਦੀ ਸਿਰਮੋਰ ਜਥੇਬੰਦੀ ਸ਼੍ਰੋਮਣੀ ਗੁ. ਪ੍ਰਬੰਧਕ ਕਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਵੋਟਾਂ 31 ਜੁਲਾਈ ਤੱਕ ਹੀ ਬਣ ਰਹੀਆਂ ਹਨ। ਇਸ ਲਈ ਹਰੇਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਬਣਾ ਕੇ ਆਪਣਾ ਯੋਗਦਾਨ ਪਾਉਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਦਵਾਨ ਸਿੱਖ ਲੇਖਕ ਤੇ ਸਮਾਜ ਸੇਵੀ ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਧਾਮਾਂ ਦੇ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਉਣ ਲਈ ਹੋਂਦ ਵਿੱਚ ਆਈ ਹੈ ਅਤੇ ਇਸ ਦੀਆਂ ਜੋ ਹੁਣ ਚੋਣਾਂ ਹੋਣੀਆਂ ਹਨ, ਉਸ ਲਈ ਪਿਛਲੇ ਕਈ ਮਹੀਨਿਆਂ ਤੋਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਦੀਆਂ ਅਜੇ ਤੱਕ ਵੋਟਾਂ ਨਹੀਂ ਬਣੀਆਂ ਉਹ 31 ਜੁਲਾਈ ਤੱਕ ਵੋਟਾਂ ਬਣਾ ਲੈਣ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿੱਖਾਂ ਦੀਆਂ ਵੋਟਾਂ ਬਹੁਤ ਘੱਟ ਬਣਾਏ ਜਾਣ ਕਾਰਨ ਦੇਸ਼ ਵਿਦੇਸ਼ ਵਿਚ ਇਸ ਗੱਲ ਦੀ ਚਰਚਾ ਹੈ ਕਿ ਸਿੱਖ ਹੀ ਆਪਣੀ ਸ਼੍ਰੋਮਣੀ ਕਮੇਟੀ ਵੋਟ ਬਣਾਉਣ ਲਈ ਦਿਲਚਸਪੀ ਨਹੀ ਲੈ ਰਹੇ ।
ਡਾ. ਮਾਨਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਾਲ ਹੀ ਸਿੱਖਾਂ ਦੀ ਗਿਣਤੀ ਸਬੰਧੀ ਪਤਾ ਲਗਦਾ ਹੈ । ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚਾਰੂ ਹੱਥਾਂ ਵਿਚ ਲਿਆਉਣ ਲਈ ਸਾਨੂੰ ਸਭ ਤੋਂ ਪਹਿਲਾਂ ਸਿੱਖਾਂ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਉਣ ਲਈ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅਗਰ ਸਿੱਖ ਹੁਣ ਵੀ ਜਾਗੇ ਤਾਂ ਫਿਰ ਪਛਤਾਵਾ ਹੀ ਰਹਿ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਰਖੜ ਹਾਕੀ ਅਕੈਡਮੀ ਦੇ ਅੰਡਰ 14 ਸਾਲ, ਅੰਡਰ 17 ਸਾਲ, ਅਤੇ ਅੰਡਰ 19 ਸਾਲ ਵਰਗ ਲੜਕਿਆਂ ਦੇ ਚੋਣ ਅਪ੍ਰੈਲ 16 ਜੁਲਾਈ ਨੂੰ
Next articleਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਕੂਲ ਚ ਮਨਾਇਆ ਗਿਆ ਸਵੱਛਤਾ ਅਭਿਆਨ