ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਸ੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ. ਪੀ ਦੀ ਪੁੱਤਰੀ ਰੁਪਾਲੀ ਕੇ. ਪੀ ਨੇ ਅੱਜ ਪਿੰਡ ਛੋਕਰਾਂ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨਾਂ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਮੌਕੇ ਉਨਾਂ ਨਾਲ ਚੌਧਰੀ ਸੋਮਪਾਲ ਮੈਂਗੜਾ, ਕਮਲੇਸ਼ ਚੁੰਬਰ, ਪਰਮਜੀਤ ਕੌਰ, ਸੰਤੋਸ਼ ਰਾਣੀ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸ. ਮਹਿੰਦਰ ਸਿੰਘ ਕੇ. ਪੀ ਦੀ ਪੁੱਤਰੀ ਰੁਪਾਲੀ ਕੇ.ਪੀ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਪ ਸਰਕਾਰ ਤੇ ਕੇਂਦਰ ਦੀ ਸੱਤਾਧਾਰੀ ਭਾਜਪਾ ਸਰਕਾਰ ਨੇ ਕ੍ਰਮਵਾਰ ਪੰਜਾਬ ਤੇ ਦੇਸ਼ ਦਾ ਕਚੂੰਮਰ ਕੱਢ ਦਿੱਤਾ ਹੈ ਤੇ ਦੇਸ਼ ਦੀਵਾਲੀਆ ਹੋਣ ਦੀ ਕਗਾਰ ’ਤੇ ਹੈ। ਉਨਾਂ ਕਿਹਾ ਕਿ ਆਪ ਨੇ ਪੰਜਾਬ ਨੂੰ ਕਰਜੇ ’ਚ ਡੁਬੋ ਕੇ ਰੱਖ ਦਿੱਤਾ ਹੈ ਤੇ ਇਹ ਕਰਜਾ ਪੰਜਾਬ ਜਾਂ ਪੰਜਾਬ ਵਾਸੀਆਂ ਦੇ ਵਿਕਾਸ ਲਈ ਨਹੀਂ ਸਗੋਂ ਆਪ ਆਗੂਆਂ ਦੀ ਮਸ਼ਹੂਰੀ ਲਈ ਖਰਚਿਆ ਜਾ ਰਿਹਾ ਹੈ। ਇਸੇ ਤਰਾਂ ਕਾਂਗਰਸ ਤੇ ਭਾਜਪਾ ਨੇ ਜਦੋਂ ਜਦੋਂ ਸੱਤਾ ਸੰਭਾਲੀ ਹੈ ਸਿਰਫ ਤੇ ਸਿਰਫ਼ ਸਰਮਾਏਦਾਰਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਤੇ ਉਨਾਂ ਦੇ ਹੱਕਾਂ ਲਈ ਹੀ ਨੀਤੀਆਂ ਬਣਾਈਆਂ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਾਰੀ ਬਹੁਮਤ ਨਾਲ ਜਿਤਾਇਆ ਜਾਵੇ, ਕਿਉਂਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਹਾਲਾਤਾਂ ਤੇ ਸਮੱਸਿਆਵਾਂ ਨੂੰ ਭਲੀਂ ਭਾਂਤ ਜਾਣਦੀ ਹੈ। ਇਸ ਮੌਕੇ ਮੁਖਤਿਆਰ ਛੋਕਰਾਂ, ਵਿਜੈ ਛੋਕਰਾਂ, ਜਸਵਿੰਦਰ ਕੌਰ, ਸ਼ੀਰਾ ਬਾਬਾ ਲਸਾੜਾ ਤੇ ਹੋਰ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly