

ਪਿਛਲੇ ਤਿੰਨ ਦਹਾਕਿਆਂ ਤੋਂ ਕਈ ਵਾਰੀ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਬੋਰਡ ਨੂੰ ਬਰਖ਼ਾਸਤ ਕੀਤਾ ਗਿਆ ਕਦੇ ਪ੍ਰਸ਼ਾਸਕ ਤੇ ਕਦੇ ਪ੍ਰਸ਼ਾਸਕੀ ਕਮੇਟੀ ਬਣਾਈ ਜਾਂਦੀ ਰਹੀ। ਉਨ੍ਹਾਂ ਕਿਹਾ ਕਿ ਸਾਲ 2022 ਵਿਚ ਭੁਪਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਬਣੇ ਬੋਰਡ ਨੂੰ ਬਰਖ਼ਾਸਤ ਕਰਕੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ ਸਰਦਾਰ ਪਰਵਿੰਦਰ ਸਿੰਘ ਪਸਰੀਚਾ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ। ਉਨਾਂ ਦੀਆਂ ਬਿਹਤਰੀਨ ਸੇਵਾਵਾਂ ਨੂੰ ਮੁੱਖ ਰੱਖਦਿਆਂ ਦੋ ਵਾਰੀ ਐਕਸਟੈਂਸ਼ਨ ਦਿੱਤਾ ਗਿਆ ਸੀ। ਬਹੁਤ ਘੱਟ ਸਮੇ ਵਿਚ ਉਨ੍ਹਾਂ ਨੇ ਗੁਰਦੁਆਰਾ ਸਹਿਬ ਦੇ ਵਿਕਾਸ ਵਾਸਤੇ ਕਈ ਪ੍ਰੋਜੈਕਟ ਸ਼ੂਰੂ ਕੀਤੇ, ਪ੍ਰਸ਼ਾਸਨ ਵਿੱਚ ਸੁਧਾਰ ਲਿਆਉਣ ਦੀ ਕਾਮਯਾਬ ਕੋਸ਼ਿਸ਼ ਕੀਤੀ, ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਬਿਹਤਰੀਨ ਸੁਵਿਧਾ ਦੇ ਇੰਤਜਾਮ ਵੀ ਕੀਤੇ ਅਤੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰੈਸ਼ਰ ਅੱਗੇ ਝੁਕਣਾ ਮਨਜੂਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੁਝ ਸਿਆਸਤਦਾਨਾਂ ਨੇ ਗੁਰਦੁਆਰਾ ਸਾਹਿਬ ਦੀ ਹੋ ਰਹੀ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਸਥਾਨਿਕ ਗੈਰ-ਸਿੱਖ ਲੀਡਰਾਂ ਨਾਲ ਮਿਲਕੇ ਉਨਾਂ ਨੂੰ ਹਟਾ ਦਿੱਤਾ। ਜਿਸਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦੇ ਦਿੱਤਾ ਗਿਆ।
ਗੈਰ-ਸਿੱਖ ਨੂੰ ਗੁਰਦੁਆਰਾ ਪ੍ਰਬੰਧਕ ਬਣਾਏ ਜਾਣ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੂਬੇ ਦੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੂੰ ਮਿਲ ਕੇ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਗੁਰਦੁਆਰਾ ਸੱਚਖੰਡ ਬੋਰਡ ਦਾ ਪ੍ਰਸ਼ਾਸਕ ਬਣਵਾਇਆ। ਡਾ: ਵਿਜੇ ਸਤਬੀਰ ਸਿੰਘ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਪੁਰੀ ਤਰਾਂ ਅਸਫ਼ਲ ਹੋਏ ਹਨ । ਉਨਾਂ ਦੇ ਕਾਰਜਕਾਲ ਵਿਚ ਤੱਖਤ ਸਾਹਿਬ ਦੇ ਮਾਮਲਿਆਂ ਵਿਚ ਗੈਰ ਸਿੱਖ ਰਾਜਨੀਤਿਕ ਲੀਡਰਾਂ ਦੀ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਵਧ ਗਈ ਹੈ। ਓਨਾਂ ਦੀਆਂ ਸਿਫਾਰਿਸ਼ਾਂ ਤੇ ਮੁਲਾਜ਼ਮ ਭਰਤੀ ਹੀ ਨਹੀਂ ਕੀਤੇ ਗਏ ਬਲਕਿ ਮੁਲਾਜ਼ਮਾਂ ਦੇ ਮਹਿਕਮਿਆਂ ਵਿਚੋਂ ਤਬਾਦਲੇ ਕਰਨ ਵਿਚ ਵੀ ਉਨਾਂ ਦਾ ਪ੍ਰਭਾਵ ਦੇਖਿਆ ਗਿਆ। ਲੋਕਤੰਤਰਿਕ ਪ੍ਰਕਿਰਿਆ ਨਾਲ ਪ੍ਰਸ਼ਾਸਕੀ ਕਮੇਟੀ ਬਣਾਉਣ ਦੇ ਸਾਰੀਆਂ ਕੋਸ਼ਿਸ਼ਾਂ ਗੈਰ ਸਿੱਖ ਲੀਡਰਾਂ ਨੇ ਕਾਮਯਾਬ ਨਹੀਂ ਹੋਣ ਦਿੱਤੀਆਂ ਅਤੇ ਤੱਖਤ ਸਾਹਿਬ ਤੇ ਡਾ. ਵਿਜੇ ਸਤਬੀਰ ਸਿੰਘ ਨੂੰ ਬਤੌਰ ਪ੍ਰਸ਼ਾਸਕ ਬਣਾਈਂ ਰੱਖਿਆ।ਜਦ ਕਿ ਪ੍ਰਸ਼ਾਸਕ ਸਾਬ ਨੂੰ ਇਸ ਸੇਵਾ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਦਿੰਦੀ। ਇਹ ਜਿੰਮੇਵਾਰੀ ਉਨ੍ਹਾਂ ਨੇ ਅਪਣੇ ਇਕ ਕਰੀਬੀ ਜਸਵੰਤ ਸਿੰਘ ਬੌਬੀ ਦਿੱਲੀ ਵਾਲੇ ਦੇ ਸਪੁਰਦ ਕੀਤੀ ਹੋਈ ਹੈ ਜਿੰਨਾਂ ਨੇ ਤੱਖਤ ਸਾਹਿਬ ਦਾ ਬੜਾ ਨੁਕਸਾਨ ਕੀਤਾ ਅਤੇ ਕਰ ਰਹੇ ਹਨ ਅਤੇ ਸਿੱਖ ਵਿਰੋਧੀ ਤਾਕਤਾਂ ਦਾ ਉਨ੍ਹਾਂ ਨੂੰ ਪੂਰਾ ਆਸ਼ੀਰਵਾਦ ਮਿਲ ਰਿਹਾ ਹੈ। ਸ ਗਲੀ ਵਾਲਿਆਂ ਨੇ ਕਿਹਾ ਕਿ ਡਾਕਟਰ ਵਿਜੇ ਸਤਵੀਰ ਸਿੰਘ ਦੇ ਕਾਰਜ਼ਕਾਲ ਦੌਰਾਨ ਜਿੱਥੇ ਗੁਰਦੁਆਰਾ ਬੋਰਡ ਦੀ ਆਮਦਨ ਵਿਚ ਵੱਡੀ ਗਿਰਾਵਟ ਆਈ ਹੈ ਉੱਥੇ ਭ੍ਰਿਸ਼ਟਾਚਾਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ੀ ਲੋਕਾਂ ਨੂੰ ਸੇਵਾ ਨਿਯਮਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਤਰੱਕੀਆਂ ਦਿੱਤੀਆਂ ਗਈਆਂ ਹਨ। ਧੋਖਾਧੜੀ ਅਤੇ ਗਬਨ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਵੀ, ਵਿੱਤੀ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜਸੇਵੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਧੋਖਾਧੜੀ ਦੇ ਇਕ ਵਡੇ ਮਾਮਲੇ ਵਿਚ ਸ਼ਾਮਿਲ ਅਧਿਕਾਰੀ ਨੂੰ ਬੋਰਡ ਦਾ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਬੋਰਡ ਦੇ ਦਫ਼ਤਰ ਵਿੱਚ ਅਨੁਸ਼ਾਸਨਹੀਣਤਾ ਲਗਾਤਾਰ ਵਧ ਰਹੀ ਹੈ। ਇਮਾਨਦਾਰ ਅਤੇ ਗਰੀਬ ਕਰਮਚਾਰੀਆਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ, ਗੁਰਦੁਆਰਾ ਬੋਰਡ ਦੀਆਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ, ਸਗੋਂ ਹੋਰ ਥਾਵਾਂ ‘ਤੇ ਵੀ ਕਬਜ਼ੇ ਹੋਏ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਰਦੁਆਰਾ ਬੋਰਡ ਦੇ ਕਿਰਾਏਦਾਰਾਂ ਨਾਲ ਕਿਰਾਏ ਦੇ ਸਮਝੌਤੇ ਨਾ ਤਾਂ ਕੀਤੇ ਗਏ ਨੇ ਅਤੇ ਨਾ ਹੀ ਉਨਾਂ ਦੇ ਨਵੀਨੀਕਰਨ ਕੀਤੇ ਗਏ ਸਨ।ਕਿਰਾਏਦਾਰਾਂ ਵੱਲ ਕਰੋੜਾਂ ਰੁਪਏ ਬਕਾਇਆ ਹਨ, ਪਰ ਇਸਦੀ ਵਸੂਲੀ ਨਹੀਂ ਹੋ ਰਹੀ।
ਸ. ਦੀਪਕ ਸਿੰਘ ਗਲ੍ਹੀਵਾਲੇ,ਬੀਰੇਂਦਰ ਸਿੰਘ ਬੇਦੀ, ਜਸਬੀਰ ਸਿੰਘ ਬੁੰਗਈ ਹੋਰਾਂ ਨੇ ਸਿੱਖ ਜਗਤ ਦੀ ਸਾਰੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਤੱਖਤ ਸਾਹਿਬ ਦੇ ਵਿਚ ਸਿੱਖ ਵਿਰੋਧੀ ਤਾਕਤਾਂ ਨੂੰ ਬੇਅਸਰ ਕਰਨ ਲਈ ਰਾਜਨੀਤਕ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਹਜ਼ੂਰੀ ਸੰਗਤਾਂ ਨੂੰ ਸਹਿਯੋਗ ਕਰਨ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਿੱਖ ਲੀਡਰਸ਼ਿਪ, ਦਿੱਲੀ ਦੀ ਸਿੱਖ ਲੀਡਰਸ਼ਿਪ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਵਡੇ ਭਰਾ ਬਣਕੇ ਨੰਦੇੜ ਦੀਆਂ ਸੰਗਤਾਂ ਨੂੰ ਸਹਿਯੋਗ ਦਿੱਤਾ ਅਤੇ ਅੱਜ ਵੀ ਉਨ੍ਹਾਂ ਦੇ ਮਜ਼ਬੂਤ ਸਮਰਥਨ ਕੀਤੇ ਬਗੈਰ ਸਿੱਖ ਵਿਰੋਧੀ ਤਾਕਤਾਂ ਉਪਰ ਜਿੱਤ ਹਾਸਲ ਨਹੀਂ ਹੋ ਸਕਦੀ। ਉਨ੍ਹਾਂ ਅਪੀਲ ਕਰਦੇ ਹਾਂ ਕਿ ਸਰਕਾਰੀ ਪ੍ਰਸ਼ਾਸਕ ਰਾਜ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਕੇ ਸਰਬ ਸੰਮਤੀ ਨਾਲ ਪ੍ਰਸ਼ਾਸਕੀ ਕਮੇਟੀ ਬਣਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj