ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ ਅਤੇ ਮੀਮ ਭੀਮ ਖਾਲਸਾ ਸੰਗਠਨ ਤੇ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਫੌਜੀ ਚਮਕੌਰ ਸਿੰਘ ਭੰਗੂ ਦਾ ਸਨਮਾਨ ਕੀਤਾ ਗਿਆ। ਮੀਮ ਭੀਮ ਖਾਲਸਾ ਸੰਗਠਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਫੌਜੀ ਚਮਕੌਰ ਸਿੰਘ ਭੰਗੂ ਜਿੱਥੇ ਫੌਜ ਵਿੱਚ ਦੇਸ਼ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਈਆਂ, ਉੱਥੇ ਆਪਣੇ ਪਿੰਡ ਇਆਲੀ ਖੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਨੇਕਾਂ ਸੇਵਾਵਾਂ ਨਿਭਾ ਚੁੱਕੇ ਹਨ। ਫੌਜੀ ਚਮਕੌਰ ਸਿੰਘ ਭੰਗੂ ਨੇ ਦੱਸਿਆ ਕਿ ਉਹਨਾਂ ਦਾ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਪ੍ਰਤੀ ਬਹੁਤ ਲਗਾ ਹੈ। ਉਹ ਉਹਨਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਸਨਮਾਨ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਮਾ. ਸੁਰਿੰਦਰ ਸਿੰਘ ਗਿੱਲ ਪ੍ਰਤਾਪ ਸਿੰਘ ਵਾਲਾ ਨੇ ਦੱਸਿਆ ਕਿ ਜੋ ਇਨਸਾਨ ਦੱਬੇ ਕੁਚਲੇ ਲੋੜਵੰਦ ਬੱਚਿਆਂ ਦੀ ਮੱਦਦ ਲਈ ਮੂਹਰੇ ਆਉਂਦਾ ਹੈ, ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ, ਕਿ ਅਸੀਂ ਉਸ ਨੂੰ ਬਣਦਾ ਮਾਣ ਸਨਮਾਨ ਵੀ ਦੇਣਾ ਚਾਹੀਦਾ ਹੈ। ਉਹਨਾਂ ਮੀਮ ਭੀਮ ਖਾਲਸਾ ਸੰਗਠਨ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਦੀ ਸਲਾਘਾਂ ਕਰਦਿਆਂ ਕਿਹਾ ਕਿ ਇਹ ਇਨਸਾਨ ਹਰ ਵਰਗ ਨਾਲ ਖੜਨ ਵਾਲਾ ਇਨਸਾਨ ਹੈ ਸਾਨੂੰ ਇਸ ਤੋਂ ਸੇਧ ਲੋਣ ਲੋੜ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





