ਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਵੱਲੋਂ ਭਾਰਤ ਰਤਨ ਬਾਬਾ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦਾ 68ਵਾਂ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਸਮਾਜ ਵੀਕਲੀ ਯੂ ਕੇ-        

ਹਮਬਰਗ (ਰੇਸ਼ਮ ਭਰੋਲੀ)- ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦਾ 68 ਵਾਂ ਪ੍ਰੀਨਿਰਵਾਣ ਦਿਸਵ ਸੰਗਤਾਂ ਵੱਲੋਂ ਬੜੇ ਹੀ ਸਤਿਕਾਰ ਨਾਲ ਮਨਾਇਆ ਗਿਆ ਜਿਸ ਵਿੱਚ ਸਭ ਤੋ ਪਹਿਲਾ ਸ੍ਰੀ ਅੰਮ੍ਰਿਤ ਬਾਣੀ ਦੇ ਪਾਠ ਕੀਤੇ ਗਏ ਤੇ ਭੋਗ ਪਾਏ ਤੇ ਆਈਆਂ ਹੋਈਆਂ ਸਭ ਸੰਗਤਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਮਲ਼ਾਵਾਂ ਅਰਪਨ ਕੀਤੇ.

ਸ੍ਰੀ ਗੁਰੂ ਰਵਿਦਾਸ ਸਭਾ ਦੇ ਸਕੈਟਰੀ ਤੇ ਹੋਣਹਾਰ ਤੇ ਮਹਿਨਤੀ ਸੇਵਾਦਾਰ ਸ੍ਰੀ ਰਾਜ ਦਾਦਰਾ ਨੇ ਬਾਬਾ ਸਾਹਿਬ ਬਾਰੇ ਬੋਲਦਿਆਂ ਦੱਸਿਆ ਕਿ ਬਾਬਾ ਸਾਹਿਬ ਨੇ ਸਾਰੀ ਜ਼ਿੰਦਗੀ ਸਮਾਜ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਲਗਾਈ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਕੇ ਸਾਨੂੰ ਅੱਗੇ ਵੱਧਣਾ ਚਾਹੀਦਾ ਹੈ ‘ਤੇ ਸਮਾਪਤੀ ਤੇ ਸ੍ਰੀ ਰੇਸ਼ਮ ਭਰੋਲੀ ਨੇ ਆਈਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ‘ਤੇ ਸਭਾ ਦੇ ਅਗਲੇ ਪ੍ਰੋਗਰਾਮ ਬਾਰੇ ਸੰਗਤਾਂ ਨੂੰ ਦੱਸਿਆ ਤੇ ਮੋਕੇ ਤੇ ਆਈਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ.

ਇਸ ਪ੍ਰੋਗਰਾਮ ਵਿੱਚ ਜਿਹਨਾ ਹਿੰਸਾ ਲਿਆਂ ਉਹ ਇਸ ਤਰਾਂ ਸੀ, ਸਭਾ ਦੇ ਪ੍ਰਧਾਨ ਸ੍ਰੀ ਰੇਸ਼ਮ ਭਰੋਲੀ, ਵਾਈਸ ਪ੍ਰਧਾਨ ਸ੍ਰੀ ਰਜਿੰਦਰ ਰੱਤੂ, ਕੈਸ਼ੀਅਰ ਸ੍ਰੀ ਸੁਖਦੇਵ ਸੂਦਰ, ਵਾਈਸ ਕੈਸ਼ੀਅਰ ਸ੍ਰੀ ਪਰਮਜੀਤ ਸੂਦਰ, ਸਕੈਟਰੀ ਸ੍ਰੀ ਰਾਜ ਦਾਦਰਾ, ਸ੍ਰੀ ਤਰਸੇਮ ਲਾਲ ਚੁੰਬਰ, ਸ੍ਰੀ ਜੈ ਰਾਜ ਮੜਾਸ,  ਸ੍ਰੀ ਛਿੰਦਾ ਅਹਾਰ ਸਟਾਡੇ, ਸ੍ਰੀ ਪਾਲਾਂ ਰਾਮ, ਸ੍ਰੀ ਨਿਰਮਲ ਸਿੰਘ, ਸ੍ਰੀ ਰਾਜੀਵ ਕਲੇਰ, ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਗੁਰਮੁੱਖ ਸਮਿਤ, ਸ੍ਰੀ ਬਲਰਾਜ ਸ਼ਾਮਲ, ਸ੍ਰੀ ਬਹਾਦਰ ਸਿੰਘ, ਬੀਬੀ ਪਰਮੀਲਾ ਰਾਣੀ, ਬੀਬੀ ਭੁਪਿੰਦਰ ਕੋਰ, ਬੀਬੀ ਸੁਸਮਾ ਸੂਦਰ, ਬੀਬੀ ਦੀਸਾ ਕੋਰ ਲਾਲ, ਬੀਬੀ ਸੀਤਾ ਦੇਵੀ, ਇਸ ਸਾਰੇ ਪ੍ਰੋਗਰਾਮ ਦੀ ਸੇਵਾ ਬੀਬੀ ਪਰਮਿੰਦਰ ਕੋਰ ਦਾਦਰਾ,  ਮਿ: ਜੂਵੀ ਦਾਦਰਾ, ਮਿ: ਹਿਤਨ ਦਾਦਰਾ, ਸਕੈਟਰੀ ਸ੍ਰੀ ਰਾਜ ਦਾਦਰਾ ਦੇ ਪਰਵਾਰ ਵੱਲੋਂ ਕੀਤੀ ਗਈ ਸੀ। ਦਾਸ ਆਪਣੇ ਤੋਰ ਤੇ ਦਾਦਰਾ ਪਰਵਾਰ ਦਾ ਦਿਲ ਦੀਆਂ ਗਹਿਰਾਈਆਂ ਚ” ਧੰਨਵਾਦ ਕਰਦਾ ਹੈ।

ਜੈ ਗੁਰੂ ਦੇਵ, ਧੰਨ ਗੁਰੂ ਦੇਵ ਜੀ।

Previous articleਖੇਡਦੇ ਹੋਏ 160 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਮਾਸੂਮ ਬੱਚਾ, 18 ਘੰਟੇ ਜਾਰੀ ਰਿਹਾ ਬਚਾਅ ਮੁਹਿੰਮ
Next articleਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ