ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਦਾ ਹੋਇਆ ਉਦਘਾਟਨ

ਸਾਂਸਦ ਚੰਦਰ ਸ਼ੇਖਰ ਆਜ਼ਾਦ ਨੇ ਕੀਤਾ ਉਦਘਾਟਨ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨਲ ਸੁਸਾਇਟੀ ਬੰਗਾ ਨਵਾਂਸ਼ਹਿਰ ਰੋਡ, ਥਾਂਦੀਆਂ (ਬੰਗਾ) ਦਾ ਉਦਘਾਟਨ ਕੀਤਾ ਗਿਆ । ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਦਾ ਉਦਘਾਟਨ ਮੁੱਖ ਮਹਿਮਾਨ ਐਡਵੋਕੇਟ ਚੰਦਰਸ਼ੇਖਰ ਅਜ਼ਾਦ ਰਾਵਣ (ਮੈਂਬਰ ਪਾਰਲੀਆਮੈਂਟ) ਸੰਸਥਾਪਕ ਭੀਮ ਆਰਮੀ, ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂਆਂ ਦੀ ਯਾਦ ਵਿੱਚ ਬਣਾਏ ਇਸ ਹਸਪਤਾਲ ਵਿਚ ਗ਼ਰੀਬ, ਬੇਸਹਾਰਾ ਅਤੇ ਜਰੂਰਤਮੰਦ ਲੋਕਾਂ ਦਾ ਇਲਾਜ ਬਹੁਤ ਘੱਟ ਖਰਚੇ ਤੇ ਕੀਤਾ ਜਾਵੇਗਾ। ਉਨ੍ਹਾਂ ਦਲਿਤ ਸਮਾਜ ਇੱਕਮੁੱਠ ਹੋਣ ਦੀ ਅਪੀਲ ਵੀ ਕੀਤੀ। ਉਦਘਾਟਨ ਤੋਂ ਪਹਿਲਾਂ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਭੋਗ ਉਪਰੰਤ 11ਵਜੇ ਤੋਂ 12 ਵਜੇ ਤੱਕ ਇਲਾਕੇ ਦੇ ਪ੍ਰਸਿੱਧ ਢਾਡੀ ਅਤੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਪ੍ਰੋਗਰਾਮ ਸਬੰਧ ਵਿੱਚ ਸਵਾਗਤ ਕਮੇਟੀ ਐਨ ਆਰ ਆਈ ਜੌਹਨ ਬੰਗਾ, ਦੀਪਕ ਪਰਾਸ਼ਰ, ਲਲਿਤ ਮਹਾਜਨ, ਪਰਮਜੀਤ ਸਿੰਘ ਭੁੱਟਾ, ਕਰਨੈਲ ਸਿੰਘ ਬੱਧਣ, ਰਾਜ ਕੁਮਾਰ ਸੂਦ ਅਤੇ ਸਮੂਹ ਐਨ.ਆਰ.ਆਈ ਵੀਰਾਂ ਨੇ ਸਮੂਹ ਸੰਗਤਾਂ ਦਾ ਸਵਾਗਤ ਕੀਤਾ । ਇਸ ਮੌਕੇ ਡਾ ਨਰੰਜਣ ਪਾਲ ਹੀਉ, ਤਰਸੇਮ ਝੱਲੀ, ਕਿਰਪਾਲ ਸਿੰਘ ਝੱਲੀ, ਡਾ ਬਲਵੀਰ ਸਿੰਘ ਬੱਲ, ਡਾ ਨਾਮਦੇਵ ਬੰਗੜ, ਡਾ ਪੰਕਜ , ਮਹਿੰਦਰ ਸਿੰਘ ਬਹਿਰਾਮ, ਸਰਪੰਚ ਸੁਰਿੰਦਰ ਪਾਲ ਸੁੰਡਾ, ਡਾ ਪਰਸ਼ੋਤਮ ਲਾਲ ਬੰਗਾ, ਡਾ ਦੇਸ ਰਾਜ, ਸੋਮ ਨਾਥ ਲੋਦੀਪੁਰ, ਮਨੋਹਰ ਬਹਿਰਾਮ, ਡਾ ਵਿਜੇ ਗੁਰੂ, ਪਰਮਜੀਤ ਮਹਿਰਮਪੁਰੀ, ਪਰਮਜੀਤ ਦੁਸਾਂਝ, ਐਡਵੋਕੇਟ ਸੰਜੀਵ ਭੌਰਾ,ਕੌਸਲਰ ਜੀਤ ਸਿੰਘ ਭਾਟੀਆ, ਕੌਸਲਰ ਹਿੰਮਤ ਤੇਜਪਾਲ, ਆਸ਼ੂ ਸਾਂਪਲਾ, ਮੇਜਰ ਸਿੰਘ ਬੀਸਲਾ ,ਸੰਗੀਤਾ ਦੇਵੀ, ਕੁਲਵਿੰਦਰ ਕੌਰ, ਮਾਸਟਰ ਮਦਨ, ਸੁਰਿੰਦਰ ਪਾਲ ਸਰਪੰਚ ਭਰੋ ਮਜਾਰਾ,ਰਾਜ ਭਰੋ ਮਜਾਰਾ ਆਦਿ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਦੇ ਮਿਸ਼ਨਰੀ ਵਰਕਰ ਮਲਕੀਤ ਸਿੰਘ ਮੁਕੰਦਪੁਰੀ ਦੀ ਅੰਤਿਮ ਅਰਦਾਸ
Next articleਬਸਪਾ ਦੇ ਮਿਸ਼ਨਰੀ ਵਰਕਰ ਸ ਮਲਕੀਤ ਸਿੰਘ ਮੁਕੰਦਪੁਰ ਦਾ ਅਫਸੋਸ ਕਰਨ ਲਈ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਆਏ।