ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਦਾ ਉਦਘਾਟਨ 8 ਜਨਵਰੀ ਨੂੰ – ਡਾ ਬੱਲ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨਲ ਸੁਸਾਇਟੀ ਬੰਗਾ ਨਵਾਂਸ਼ਹਿਰ ਰੋਡ, ਥਾਂਦੀਆਂ (ਸ਼.ਭ.ਸ. ਨਗਰ) ਦਾ ਉਦਘਾਟਨ 8 ਜਨਵਰੀ ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਡਾ ਬਲਵੀਰ ਸਿੰਘ ਬੱਲ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਦਾ ਉਦਘਾਟਨ ਮੁੱਖ ਮਹਿਮਾਨ ਐਡਵੋਕੇਟ ਚੰਦਰਸ਼ੇਖਰ ਅਜ਼ਾਦ ਰਾਵਣ (ਮੈਂਬਰ ਪਾਰਲੀਆਮੈਂਟ) ਸੰਸਥਾਪਕ ਭੀਮ ਆਰਮੀ, ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਆਪਣੇ ਕਰ ਕਮਲਾਂ ਨਾਲ ਕਰਨਗੇ। ਡਾ ਬੱਲ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਵੇਰੇ 9 ਵਜੇ ਤੋਂ ਲੈਕੇ 11ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਇਸ ਉਪਰੰਤ 11ਵਜੇ ਤੋਂ 12 ਵਜੇ ਤੱਕ ਇਲਾਕੇ ਦੇ ਪ੍ਰਸਿੱਧ ਢਾਡੀ ਅਤੇ ਰਾਗੀ ਜੱਥੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਡਾ ਬੱਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਸਬੰਧੀ ਸਵਾਗਤ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਐਨ ਆਰ ਆਈ ਜੌਹਨ ਬੰਗਾ, ਦੀਪਕ ਪਰਾਸ਼ਰ, ਲਲਿਤ ਮਹਾਜਨ, ਪਰਮਜੀਤ ਸਿੰਘ ਭੁੱਟਾ, ਕਰਨੈਲ ਸਿੰਘ ਬੱਧਣ, ਰਾਜ ਕੁਮਾਰ ਸੂਦ ਅਤੇ ਸਮੂਹ ਐਨ.ਆਰ.ਆਈ ਵੀਰ ਸੰਗਤਾਂ ਦਾ ਸਵਾਗਤ ਕਰਨਗੇ। ਇਸ ਮੌਕੇ ਤੇ ਕੋਈ ਵੀ ਰਾਜਨਿਤੀਕ ਭਾਸ਼ਨ ਨਹੀਂ ਕੀਤਾ ਜਾਵੇਗਾ। ਪ੍ਰੋਗਰਾਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
Next articleਕੰਪਿਊਟਰ ਅਧਿਆਪਕਾਂ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਨਵਾਂਸ਼ਹਿਰ ਤੋ ਡੀਟੀਐਫ ਦਾ ਜੱਥਾ ਰਵਾਨਾ