ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਬ 12 ਫਰਵਰੀ ਨੂੰ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਪੈਰੋਕਾਰ ਵਸਦੇ ਨੇ ਉਹਨਾਂ ਵਲੋਂ ਮਨਾਇਆ ਜਾਵੇਗਾ ਜਿਵੇਂ ਹਰ ਸਾਲ ਸਮਾਗਮ ਉਲੀਕੇ ਜਾਂਦੇ ਨੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਗੁਰੂ ਜੀ ਦੀ ਜਨਮ ਸਥਲੀ ਸੀਰ ਗੋਵਰਧਨ ਪੁਰ ਬਨਾਰਸ ਵਿਖੇ ਦੁਨੀਆਂ ਭਰ ਤੋਂ ਪਹੁੰਚ ਕੇ ਗੁਰੂ ਜੀ ਨੂੰ ਨਤਮਸਤਕ ਹੁੰਦੀਆਂ ਇਸ ਵਾਰ ਵੀ ਹੋਣਗੀਆਂ । ਪਰ ਇਸ ਵਾਰ ਪ੍ਰਬੰਧਕਾਂ ਨੂੰ ਅਤੇ ਸ਼ਰਧਾਲੂ ਸੰਗਤਾਂ ਨੂੰ ਹਰ ਪੱਖ ਤੋਂ ਸੁਚੇਤ ਰਹਿਣਾ ਪਵੇਗਾ ਇਸ ਵਾਰ ਮਹਾਂਕੁੰਭ ਵੀ ਚੱਲ ਰਿਹਾ ਹੈ ਥੋੜੇ ਦਿਨਾਂ ਵਿੱਚ ਮਹਾਂ ਕੁੰਭ ਵਿੱਚ ਕਈ ਘਟਨਾਵਾਂ ਵਾਪਰੀਆਂ ਨੇ ਜਿਸ ਵਿੱਚ ਅਨੇਕਾਂ ਲੋਕਾਂ ਦੀ ਜਾਨ ਚਲੇ ਗਈ ਅਜਿਹੀਆਂ ਘਟਨਾਵਾਂ ਦੀ ਕੋਈ ਜ਼ਿੰਮੇਵਾਰੀ ਵੀ ਨਹੀਂ ਲੈਂਦਾ ਉਸ ਨੂੰ ਭਗ ਦੌੜ ਦਾ ਨਾਮ ਦੇਕੇ ਲੁਕਾਈਆ ਜਾ ਰਹੀ ਹੈ ਬਹੁਤ ਦੁੱਖ ਹੈ ਇਸ ਤਰਾ ਹੋਈਆਂ ਮੌਤਾਂ ਦਾ ਇਹੋ ਕਾਰਨ ਹੈ ਕਿ ਸਾਨੂੰ ਪਹਿਲਾਂ ਤੋਂ ਸੁਚੇਤ ਅਤੇ ਸੁਚਾਰੂ ਪ੍ਰਬੰਧ ਰੱਖਣੇ ਚਾਹੀਦੇ ਤਾਂ ਜ਼ੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਸਰਕਾਰਾਂ ਅਜਿਹੀਆਂ ਅਨੇਕਾਂ ਘਟਨਾਵਾਂ ਨੂੰ ਛੁਪਾਉਣ ਲਈ ਕਈ ਵਾਰ ਘਟੀਆ ਰਾਜਨੀਤੀ ਤੇ ਵੀ ਉਤਰ ਆਉਂਦੀਆਂ ਨੇ ਹੋ ਸਕਦਾ ਕੁਝ ਇਸ ਸੁਝਾਅ ਤੇ ਕਿੰਤੂ ਪ੍ਰੰਤੂ ਵੀ ਕਰਨ ਪਰ ਮੇਰਾ ਮੰਨਣਾ ਸੱਤ ਲੰਘਣ ਤੋਂ ਬਾਦ ਲਕੀਰ ਪਿਟਣ ਤਾਂ ਵੀ ਕੋਈ ਫਾਇਦਾ ਨਹੀਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj