ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ 25ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓ ਲਿੰਡਾ, ਸੈਕਰਾਮੈਂਟੋ ਵਿਖੇ ਬੜੀ ਸ਼ਰਧਾ ਨਾਲ ਸਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਜੱਸੀ ਬੰਗਾ ਨੇ ਦੱਸਿਆ ਕਿ ਨਗਰ ਕੀਰਤਨ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਦੀਵਾਨ ਸਜਾਏ ਗਏ। ਇਸ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਆਯੋਜਨ ਲਈ ਚੇਅਰਮੈਨ ਤੇਜਾ ਵਿਰਕ , ਪ੍ਰਧਾਨ ਰਾਜ ਸਿੰਘ ਬੱਧਣ, ਸੈਕਟਰੀ ਬਲਜੀਤ ਸਿੰਘ ਇੰਦਰਜੀਤ ਪੜਬੱਗਾ ਬਿੰਦਾ ਵਿਰਕ ਰਾਜ ਰਲ ਹਰਬੰਸ ਰਲ ਅਜੇ ਪੜਬੱਗਾ ਮੋਹਨ ਸਿਪਲਾ ਸਮੂਹ ਕਮੇਟੀ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਅਤੇ ਸਮੂਹ ਸੰਗਤਾਂ ਨੇ ਯੋਗਦਾਨ ਪਾਇਆ। ਜਸਵੰਤ ਸਿੰਘ ਸੀਮਾਰ, ਜੀਵਨ ਰੱਤੂ, ਉੱਘੇ ਸਮਾਜ ਸੇਵਕ ਜੱਸੀ ਬੰਗਾ, ਕੇਵਲ ਬਲੇਨਾ ਰਾਮ ਸਿੰਘ ਮੇਘੜਾ ਪ੍ਰਧਾਨ ਬੇਗਮਪੁਰਾ ਏਡ ਸੋਸਾਇਟੀ ਪੈਰਿਸ ਫਰਾਂਸ ਰਾਜ ਸੂਧ, ਪ੍ਰਧਾਨ ਰਾਜ ਬੱਧਣ ਅਤੇ ਚੇਅਰਮੈਨ ਤੇਜਾ ਵਿਰਕ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਨਗਰ ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਕੇ ਸੰਗਤਾਂ ਨੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਤੇ ਬਹੁਤ ਸਾਰੇ ਸੇਵਾਦਾਰਾਂ ਨੇ ਲੰਗਰਾਂ ਦੇ ਸਟਾਲ ਲਗਾਏ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਨਗਰ ਕੀਰਤਨ ਦੀ ਸ਼ੁਰੂਆਤ ਸਨ 2000 ਵਿੱਚ ਉਸ ਟਾਈਮ ਦੇ ਚੇਅਰਮੈਨ ਜੱਸੀ ਬੰਗਾ ਪ੍ਰਧਾਨ, ਜੋਗਿੰਦਰ ਚੁੰਬਰ , ਸਤੀਸ਼ ਰਲ , ਬਲਵੀਰ ਕਲੇਰ ਰਮੇਸ਼ ਬੰਗੜ, ਦਰਸ਼ਨ ਵਿਰਕ, ਕਰਨੈਲ ਵਿਰਕ , ਕੇਵਲ ਬਲੇਨਾ , ਬਲਵਿੰਦਰ ਰਲ , ਪਰਮਜੀਤ ਭੁੱਟਾ , ਸਵਰਗੀ ਜੀਤ ਰਾਮ ਬੰਗੜ ਸਵਰਗੀ ਆਤਮਾ ਸਿੰਘ ਉਜਾਗਰ ਫੈਮਿਲੀ ਬੱਧਣ ਫੈਮਿਲੀ ,ਵਿਰਕ ਫੈਮਲੀ, ਸਿਮਕ ਫੈਮਲੀ, ਕਾਜਲਾ ਫੈਮਲੀ, ਸੀਮਾਰ ਫੈਮਲੀ ਬਹੁਤ ਬਹੁਤ ਸਾਰੇ ਪਰਿਵਾਰਾਂ ਅਤੇ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਕੀਤੀ ਗਈ ਸੀ। ਬੇਗਮਪੁਰਾ ਇੰਟਰਨੈਸ਼ਨਲ ਏਅਰ ਸੋਸਾਇਟੀ ਦੇ ਚੇਅਰਮੈਨ ਰਾਮ ਸਿੰਘ ਮੇਘੜਾ ਪੈਰਸ ਫਰਾਂਸ ਤੋਂ ਖਾਸ ਤੌਰ ਤੇ ਇਸ ਨਗਰ ਕੀਰਤਨ ਵਿੱਚ ਪਹੁੰਚੇ ਅਤੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਮੇਟੀ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ਤੁਸੀਂ ਗੁਰੂ ਘਰ ਦੀ ਵੈਬਸਾਈਟ ਤੇ ਜਾਂ ਯੂਟੀਊਬ ਚੈਨਲ ਤੇ ਦੇਖ ਸਕਦੇ ਹੋ। ਸ਼੍ਰੀ ਗੁਰੂ ਰਵਿਦਾਸ ਟੈਂਪਲ ਸੈਕਰਾਮੈਂਟੋ ਕੈਲੀਫੋਰਨੀਆ ਤੇ ਦੇਖ ਸਕਦੇ ਹੋ ਹਰਦਿਆਲ ਬੰਗਾ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਇਹ ਸੇਵਾ ਹਰ ਸਾਲ ਕਰਦੇ ਹਨ ।ਇਸ ਧਾਰਮਿਕ ਸਮਾਗਮ ਦੌਰਾਨ ਗੁਰੂ ਘਰ ਦੀ ਬਣ ਰਹੀ ਨਵੀਂ ਇਮਾਰਤ ਲਈ ਤਨ ਮਨ ਤੇ ਧੰਨ ਨਾਲ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj