HOME ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ਾਲ ਧਾਰਮਿਕ–ਸੱਭਿਆਚਾਰਕ ਮੇਲਾ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ਾਲ ਧਾਰਮਿਕ–ਸੱਭਿਆਚਾਰਕ ਮੇਲਾ

4
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਮੋਰਿੰਡਾ,  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ): ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਮੋਰਿੰਡਾ ਸ਼ਹਿਰ ਵਿੱਚ 1 ਫਰਵਰੀ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਧਾਰਮਿਕ–ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ ਸ੍ਰੀ ਗੁਰੂ ਰਵਿਦਾਸ ਰਾਸ਼ਟਰੀ ਸੇਵਾ ਦਲ ਮੋਰਿੰਡਾ ਵੱਲੋਂ ਸ੍ਰੀ ਗੁਰੂ ਰਵਿਦਾਸ ਪਾਰਕ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ ਦੀ ਸ਼ੁਰੂਆਤ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਧਾਰਮਿਕ ਪ੍ਰੋਗਰਾਮ ਲਗਾਤਾਰ ਚਲਣਗੇ। ਇਸ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮਹਾਨ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੇਲਾ ਸਵਰਗੀ ਬੀਬੀ ਜਰਨੈਲ ਕੌਰ (ਐਮ.ਸੀ.) ਦੀ ਮਿੱਠੀ ਯਾਦ ਨੂੰ ਸਮਰਪਿਤ ਹੋਵੇਗਾ। ਮੇਲੇ ਦੌਰਾਨ ਨਾਮਵਰ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਪ੍ਰਮੁੱਖ ਤੌਰ ’ਤੇ ਗੁਲਜ਼ਾਰ ਲਾਹੌਰੀਆ (ਅੰਤਰਰਾਸ਼ਟਰੀ ਗਾਇਕ), ਮਦਨ ਸ਼ੌਕੀ, ਬੂਟਾ ਮੁਹੰਮਦ, ਕੇ.ਐਸ. ਬੰਗੜ, ਸਿਮਰਨ ਸਿੱਮੀ, ਸੁਰਿੰਦਰ ਸੋਨੀਆ, ਮੰਨੂ ਵਿਰਕ, ਮਨੀ, ਪ੍ਰੀਤ ਅਰਸ਼, ਲਖਵੀਰ ਰਿੰਕੂ ਅਤੇ ਬਸੰਤ ਚੋਲੀ ਆਪਣੀ ਹਾਜ਼ਰੀ ਲਗਵਾਉਣਗੇ। ਮੇਲੇ ਦੇ ਮੁੱਖ ਪ੍ਰਬੰਧਕ ਠੇਕੇਦਾਰ ਬਲਵੀਰ ਸਿੰਘ ਲਾਲਾ ਅਤੇ ਪਿੰਕੀ ਕੌਰ (ਐਮ.ਸੀ. ਮੋਰਿੰਡਾ) ਨੇ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਇਸ ਧਾਰਮਿਕ–ਸੱਭਿਆਚਾਰਕ ਮੇਲੇ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਕੇ ਆਪਣਾ ਜੀਵਨ ਸਫਲ ਕਰਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਦੀ ਇੱਕ ਰੋਜ਼ਾ ਕਾਨਫਰੰਸ ਹੋਈ
Next articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ‘ਨਰਾਇਣ ਪ੍ਰਤਿਭਾ ਖੋਜ ਪ੍ਰੀਖਿਆ 2025-26 ਹੋਈ ਸੰਪੰਨ ।