ਦਿੜ੍ਹਬਾ ਮੰਡੀ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਹਾਨ ਕ੍ਰਾਂਤੀਕਾਰੀ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 648 ਵਾਂ ਪ੍ਰਕਾਸ ਪੁਰਬ ਹਲਕੇ ਅੰਦਰ ਬਹੁਤ ਹੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਨਗਰ ਕੀਰਤਨ ਸਜਾਇਆ ਗਿਆ ਉੱਥੇ ਹੀ ਲੰਗਰ ਲਾਏ ਗਏ। ਢਾਡੀ ਜਥੇ, ਪਰਚਾਰਕਾਂ, ਮਿਸ਼ਨਰੀ ਲਹਿਰ ਨਾਲ ਜੁੜੇ ਕਲਾਕਾਰਾਂ ਅਤੇ ਨਾਟਕ ਮੰਡਲੀਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕੀਤੇ ਗਏ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਉਚੇਚੇ ਤੌਰ ਤੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਹਲਕੇ ਦੇ ਵੱਡੇ ਪਿੰਡ ਖਡਿਆਲ ਵਿਖੇ ਇਕ ਹਫਤਾ ਧਾਰਮਿਕ ਸਮਾਗਮ ਚੱਲੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਲਾਲ ਸਿੰਘ ਗੋਰਾ, ਡਾਕਟਰ ਨਾਜਰ ਸਿੰਘ, ਮਾਸਟਰ ਅੰਗਰੇਜ ਸਿੰਘ, ਜਗਤਾਰ ਸਿੰਘ ਤਾਰੀ, ਜਸਪਾਲ ਸਿੰਘ ਭੱਟੀ ਹੋਰਾਂ ਦੇ ਯਤਨਾਂ ਸਦਕਾ ਜਿੱਥੇ ਸਵੇਰੇ ਇੱਕ ਹਫਤਾ ਪ੍ਰਭਾਤ ਫੇਰੀ ਕੱਢੀ ਗਈ ਉੱਥੇ ਹੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ। ਇਸ ਦੇ ਨਾਲ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਗਰ ਕੀਰਤਨ, ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਮ ਨੂੰ ਨਾਟਕ ਮੰਡਲੀ ਵਲੋਂ ਧਾਰਮਿਕ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਅਤੇ ਉੱਚ ਅਹੁਦਿਆਂ ਤੇ ਪਹੁੰਚੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ ਸਤਨਾਮ ਸਿੰਘ ਵਾਹਿਦ, ਪਾਲ ਸਿੰਘ ਪੰਜਾਬ ਪੁਲਿਸ, ਸੰਦੀਪ ਕੌਰ ਪੰਜਾਬ ਪੁਲਿਸ, ਖੂਨਦਾਨੀ ਸਤਨਾਮ ਸਿੰਘ, ਵੱਖ ਵੱਖ ਪੜਾਈ ਮੁਕਾਬਿਲਆਂ ਚ ਅਵੱਲ ਆਉਣ ਵਾਲੇ ਵਿਦਿਆਰਥੀਆ, ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਜਸਪਾਲ ਸਿੰਘ ਭੱਟੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ ਖਡਿਆਲ ਹਲਕੇ ਵਿੱਚ ਸਭ ਤੋਂ ਵੱਡੀ ਸੰਸਥਾ ਹੈ। ਜਿਸ ਨੇ ਪਿਛਲੇ ਪੰਜਾਹ ਸਾਲਾਂ ਦੌਰਾਨ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਹਨ। ਇਸ ਮੌਕੇ ਸ੍ਰ ਹਰਪਾਲ ਸਿੰਘ ਖਡਿਆਲ ਚੇਅਰਮੈਨ ਪੀ ਏ ਡੀ ਬੀ ਬੈਂਕ ਸੁਨਾਮ, ਕੁਲਵੰਤ ਸਿੰਘ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਨੌਜਵਾਨ ਕਲੱਬ ਖਡਿਆਲ, ਗ੍ਰਾਮ ਪੰਚਾਇਤ ਖਡਿਆਲ ਸਰਪੰਚ ਕੈਪਟਨ ਲਾਭ ਸਿੰਘ, ਪੰਚ ਪਿਆਰਾ ਸਿੰਘ ਬੱਬਲੀ, ਪੰਚ ਪਿਆਰਾ ਸਿੰਘ ਪ੍ਰਧਾਨ, ਪੰਚ ਗੁਰਜੰਟ ਸਿੰਘ, ਪੰਚ ਕਰਮੋ ਕੌਰ, ਸਾਬਕਾ ਸਰਪੰਚ ਬਿੱਕਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਪੰਚ, ਡਾ ਜਸਵਿੰਦਰ ਸਿੰਘ, ਭਗਵਾਨ ਸਿੰਘ ਭਾਨਾ, ਧੰਨਾ ਸਿੰਘ, ਅੰਤਰ ਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਸਿੰਘ ਮਾਹੀ ਖਡਿਆਲ, ਬੀਰਬਲ ਸਿੰਘ ਨਿੰਮਾ, ਪਰਮਜੀਤ ਸਿੰਘ ਪੰਮੀ, ਰੋਹੀ ਸਿੰਘ ਸਾਬਕਾ ਪ੍ਰਧਾਨ, ਨਿਰਮਲ ਸਿੰਘ ਸਾਊਂਡ ਮਾਸਟਰ, ਜਗਰਾਜ ਸਿੰਘ ਗਾਜ਼ੀ, ਹੈਪੀ ਡੀ ਜੇ, ਪ੍ਰਸਿੱਧ ਗਾਇਕ ਪ੍ਰੀਤ ਖਡਿਆਲ, ਰਾਜਪਾਲ ਸਿੰਘ ਪਾਵਰ ਕਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj