ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਨੇ ਸੰਵਿਧਾਨ ਬਚਾਓ ਮੋਰਚੇ ਦਾ ਕੀਤਾ ਸਮਰਥਨ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸੰਵਿਧਾਨ ਬਚਾਓ ਮੋਰਚਾ ਪੰਜਾਬ ਵੱਲੋਂ ਸੁੱਤੇ ਪਈ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਪੰਜ ਅਗਸਤ ਨੂੰ ਭਾਰਤ ਨਗਰ ਤੋਂ ਡੀ ਸੀ ਦਫਤਰ ਤੱਕ ਰੋਸ ਮਾਰਚ ਕੱਢ ਕੇ ਡੀ ਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ, ਕਿ ਪੰਜਾਬ ਸਰਕਾਰ ਨੇ ਐਸ ਸੀ/ਐਸ ਟੀ ਐਕਟ ਸਿਟੀ 2004 ਅਤੇ 2018 ਨੂੰ ਆਪਣੇ ਪੁਰਾਣੇ ਰੂਪ ਵਿੱਚ ਲਾਗੂ ਨਹੀਂ ਕੀਤਾ ਤਾਂ ਐਸ ਸੀ ਸਮਾਜ ਪੰਜਾਬ ਅਤੇ ਭਾਰਤ ਬੰਦ ਦੇ ਐਲਾਨ ਕਰਨ ਤੋਂ ਪਿੱਛੇ ਨਹੀਂ ਹਟੇਗਾ। ਇਸ ਦੌਰਾਨ ਨੰਦ ਕਿਸ਼ੋਰ ਵੱਲੋਂ ਬੈਠਕ ਵਿੱਚ ਹਾਜ਼ਰ ਸਮੂਹ ਸਾਥੀਆਂ ਨੂੰ ਅਪੀਲ ਕੀਤੀ, ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ 5 ਅਗਸਤ ਦੇ ਸਮਾਗਮ ਵਿੱਚ ਸਿਰਕਤ ਕਰਨ ਤਾਂ ਜੋ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ੍ਹ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਇਸ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਰਾਜੂ ਜੋਧਾਂ, ਹਰਦੇਵ ਸਿੰਘ ਬੋਪਾਰਾਏ, ਰੁਪਿੰਦਰ ਸਿੰਘ ਸੁਧਾਰ,
ਜਸਵੀਰ ਸਿੰਘ ਪਮਾਲੀ, ਗੁਰਚਰਨ ਸਿੰਘ ਸਾਬਕਾ ਈ ਟੀ ਓ, ਰਾਮ ਕਿਸ਼ਨ ਸਿੰਘ ਦਾਦ, ਦਲਜੀਤ ਸਿੰਘ ਥਰੀਕੇ, ਬੂਟਾ ਸਿੰਘ ਦਾਦ, ਮਨਜੀਤ ਸਿੰਘ ਹਸਨਪੁਰ, ਅਵਤਾਰ ਸਿੰਘ ਇਆਲੀ, ਸੁਖਦੇਵ ਸਿੰਘ, ਹੈਪੀ ਮੁੱਲਾਪੁਰ, ਗੁਰਮੇਲ ਸਿੰਘ ਪੰਡੋਰੀ, ਤਰਲੋਕ ਸਿੰਘ ਮੁੱਲਾਪੁਰ ਨੇ ਸੰਵਿਧਾਨ ਬਚਾਓ ਮੋਰਚਾ ਦਾ ਸਮਰਥਨ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਮਲਕੀਤ ਜਨਾਗਲ ਵੱਲੋਂ ਜਿੱਥੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਐਲਾਨ ਕਰਨ ਵਾਲੇ ਸਮੂਹ ਆਗੂਆਂ ਦੀ ਹੌਂਸਲਾ ਅਫਜਾਈ ਕੀਤੀ। ਉੱਥੇ ਹੀ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨੰਦ ਕਿਸ਼ੋਰ, ਮਲਕੀਤ ਜਨਾਗਲ, ਬਿੱਟੂ ਸਿੰਘ ਸੰਗੋਵਾਲ, ਅਨਿਲ ਕੁਮਾਰ, ਬਿੱਟੂ, ਬਿੱਕਰ ਸਿੰਘ, ਐਡਵੋਕੇਟ ਆਰ ਐਲ ਸ਼ਰਮਾ, ਡਾਕਟਰ ਅਰੁਣ ਸਿੱਧੂ, ਰਮਨਜੀਤ ਲਾਲੀ, ਵਿੱਕੀ ਸਹੋਤਾ, ਅਸ਼ੋਕ ਸ਼ਾਮ ਸੁੰਦਰ, ਜਸਵੀਰ ਬਾਲੀ, ਸੋਮਨਾਥ ਹੀਰ, ਗੁਰਪ੍ਰੀਤ ਲਾਲੀ, ਇੰਦਰਜੀਤ, ਕਪਿਲ ਸਾਵੀ, ਸਾਗਰ, ਸੋਮਪਾਲ, ਐਡਵੋਕੇਟ ਸੁਮਨ ਤੇ ਅਨਿਲ ਖੱਟੜਵਾਲ ਆਦਿ ਸੈਂਕੜੇ ਦੀ ਗਿਣਤੀ ਵਿੱਚ ਆਗੂ ਤੇ ਸਮਰਥਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਨਵੈਨਸ਼ਨ 9 ਅਗਸਤ ਨੂੰ
Next articleਬੁੱਧ ਚਿੰਤਨ