ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਮਡ ਛੋਕਰਾਂ ਵਿਖੇ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਵਲੋਂ ਸਮਾਜ ਸੇਵੀ ਐਨ. ਆਰ. ਆਈ ਹਰਕੋਮਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸੇਵਾ ਸੁਸਾਇਟੀ ਦੇ ਸੇਵਾਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਹਰਕੋਮਲ ਸਿੰਘ ਕਾਫ਼ੀ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜ ਕਰਦੇ ਆ ਰਹੇ ਹਨ | ਕਰੋਨਾ ਕਾਲ ‘ਚ ਵੀ ਉਨਾਂ ਨੇ ਵੱਡੀ ਸੇਵਾ ਨਿਭਾਈ ਅਤੇ ਕਈ ਬੱਚਿਆਂ ਦੀ ਸਕੂਲ ਦੀ ਫੀਸ ਵੀ ਹਰਕੋਮਲ ਸਿੰਘ ਦਿੰਦੇ ਰਹੇ | ਹਰਕੋਮਲ ਸਿੰਘ ਦਾ ਸਨਮਾਨ ਕਰਨ ਮੌਕੇ ਸੇਵਾਦਾਰ ਹਰਵਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੁੱਖ ਸਿੰਘ ਆਦਿ ਵੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj