(ਸਮਾਜ ਵੀਕਲੀ)
ਸਭ ਦਾ ਪਾਰ ਉਤਾਰਾ ਨਾਨਕ।
ਤੂੰ ਹੀ ਹੈ ਤਾਰਨਹਾਰਾ ਨਾਨਕ।
ਭੁੱਲਾਂ ਗਲਤੀਆਂ ਹੈਂ ਬਖਸਾਉਦਾ,
ਸਭ ਦਾ ਬਖਸਣਹਾਰਾ ਨਾਨਕ।
ਸਰਬੱਤ ਦਾ ਭਲਾ ਹੈ ਹਰਪਲ ਕਰਦਾ,
ਭਲੇ ਦਾ ਹੈ ਪਸਾਰਾ ਨਾਨਕ ।
ਹਿੰਦੂ ਮੁਸਲਿਮ ਸਿੱਖ ਇਸਾਈ,
ਸਭ ਦਾ ਏਕ ਦੁਆਰਾ ਨਾਨਕ।
ਦੀਪ ਸੈਂਪਲਿਆ ਜੋ ਨੇ ਡੁੱਬਦੇ,
ਓਹਨਾ ਲਈ ਕਿਨਾਰਾ ਨਾਨਕ।
ਤੇਰੀਆ ਮੇਹਿਰਾਂ ਦੇ ਸੁਕਰਾਨੇ,
ਕਰਦਾ ਏ ਜੱਗ ਸਾਰਾ ਨਾਨਕ।
ਗੁਰਬਾਣੀ ਦੇ ਬ੍ਰਹਿਮੰਡ ਅੰਦਰ,
ਹੱਕ ਸੱਚ ਦਾ ਤਾਰਾ ਨਾਨਕ।
ਲੇਖਕ ਦੀਪ ਸੈਂਪਲਾ
6283087924
ਸ੍ਰੀ ਫ਼ਤਹਿਗੜ੍ਹ ਸਾਹਿਬ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly