HOME ਸ੍ਰੀ ਗੁਰੂ ਹਰਿ ਰਾਇ ਜੀ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ...

ਸ੍ਰੀ ਗੁਰੂ ਹਰਿ ਰਾਇ ਜੀ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਪੂਰਵਕ ਮਨਾਇਆ

ਮੋਰਿੰਡਾ   (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਹੈਪੀ)-ਡੇਰਾ ਕਾਰ ਸੇਵਾ ਮੋਰਿੰਡਾ ਅਤੇ ਕਮੇਟੀ ਵਲੋਂ ਸ੍ਰੀ ਗੁਰੂ ਹਰਿ ਰਾਇ ਜੀ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸ ਸਮੇਂ ਇਲਾਕੇ ਭਰ ਵਿੱਚੋ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਜੇ ਧਾਰਮਿਕ ਦਿਵਾਨ ਵਿਚ ਗਿਆਨੀ ਸੇਵਕ ਸਿੰਘ ਕੰਵਲ, ਭਾਈ ਹਰਵਿੰਦਰ ਸਿੰਘ ਮਨੈਲੀ ਆਦਿ ਨੇ ਅਪਣੇ ਜਥਿਆਂ ਸਮੇਤ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਕੀਰਤਨੀ ਜਥਿਆਂ ਵਲੋਂ ਸ੍ਰੀ ਗੁਰੂ ਹਰਿ ਰਾਇ ਜੀ ਅਤੇ ਗੁਰੂ ਰਵਿਦਾਸ ਜੀ ਦੀ ਜੀਵਨੀ ,ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਗੀ ਜਥਿਆਂ ਵਲੋਂ ਰਸ ਭਿੰਨੀ ਬਾਣੀ ਰਾਂਹੀ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ,ਨਾਮ ਜਪਣ, ਵੰਡ ਛਕਣ, ਲੋੜਵੰਦ ਲੋਕਾਂ ਦੀ ਮੱਦਦ ਕਰਨ ਅਤੇ ਜ਼ਬਰ, ਜ਼ੁਲਮ ਦੀ ਲੜਾਈ ਵਿੱਚ ਮਜ਼ਲੂਮਾਂ ਦੀ ਰੱਖਿਆ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਗੁਰਦੁਆਰਾ ਕੋਤਵਾਲੀ ਸਾਹਿਬ ਵਲੋਂ ਜਲੇਬੀਆਂ , ਪਕੌੜਿਆਂ,ਚਾਹ, ਦੁੱਧ ਦੇ ਲੰਗਰ ਲਗਾਏ ਹੋਏ ਸਨ। ਸਮਾਗਮ ਦੇ ਅੰਤ ਵਿੱਚ ਡੇਰਾ ਕਾਰ ਸੇਵਾ ਮੁੱਖੀ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਸਮੇਤ ਪ੍ਰਬੰਧਕਾਂ ਵੱਲੋਂ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੇ ਜਥਿਆਂ ਅਤੇ ਪਤਵੰਤੇ ਸੱਜਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਮੋਰਿੰਡਾ, ਸੁਖਵਿੰਦਰ ਸਿੰਘ ਮੂੰਡੀਆਂ ਸਾਬਕਾ ਵਾਈਸ ਚੇਅਰਮੈਨ ਸ਼ੂਗਰ ਮਿੱਲ ਮੋਰਿੰਡਾ, ਭਿੰਦਰ ਸਿੰਘ ਰੌਣੀ ਸਾਬਕਾ ਸਰਪੰਚ, ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੈਂਕ,ਪ੍ਰਗਟ ਸਿੰਘ ਰੌਲੂ ਮਾਜਰਾ ਸ੍ਰਪਰਸਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਰੂਪਨਗਰ, ਦਲਜੀਤ ਸਿੰਘ ਚਲਾਕੀ ਜ਼ਿਲ੍ਹਾ ਪ੍ਰਧਾਨ ਬੀ ਕੇ ਯੂ ਲੱਖੋਵਾਲ, ਗੁਰਚਰਨ ਸਿੰਘ ਢੋਲਣ ਮਾਜਰਾ ਬਲਾਕ ਪ੍ਰਧਾਨ ਬੀ ਕੇ ਯੂ ਲੱਖੋਵਾਲ, ਜਗਦੇਵ ਸਿੰਘ ਭਟੋਆ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਸ਼ੇਰ ਸਿੰਘ ਡੂਮਛੇੜੀ, ਨਵਤੇਜ ਸਿੰਘ ਤੇਜੀ ਫਤਿਹ ਪੁਰ, ਮਨਦੀਪ ਸਿੰਘ ਰੌਣੀ, ਰਾਜਵਿੰਦਰ ਸਿੰਘ ਬਿੰਦਾ,ਬਾਰਾ ਸਿੰਘ ਰੋਣੀ, ਗੁਰਪ੍ਰੀਤ ਸਿੰਘ ਬਾਲ ਸੰਡਾ, ਭਿੰਦਰ ਸਿੰਘ, ਹਰਦੀਪ ਸਿੰਘ ਅਨੰਦ, ਰਾਵਿੰਦਰ ਸਿੰਘ ਰਾਜੂ, ਗੁਰਮੁੱਖ ਸਿੰਘ ਸੰਤ ਨਗਰ,ਜਗਨਦੀਪ ਸਿੰਘ ਅਨੰਦ, ਰਵਿੰਦਰ ਸਿੰਘ ਰਾਜੂ , ਪਰਵਿੰਦਰ ਸਿੰਘ ਢੋਲਣ ਮਾਜਰਾ, ਸਰਬਜੀਤ ਸਿੰਘ ਚੱਕਲਾਂ, ਹਰਪਾਲ ਸਿੰਘ ਦਾਤਾਰਪੁਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ, ਕੇਸਰ ਸਿੰਘ ਮਨੈਲੀ, ਭਾਗ ਸਿੰਘ ਮਕੜੌਨਾ, ਸੁਰਿੰਦਰ ਸਿੰਘ, ਭੂਪਿੰਦਰ ਸਿੰਘ ਰੀਹਲ, ਜਗਦੀਪ ਸਿੰਘ ਮੰਡੇਰ, ਜਸਵਿੰਦਰ ਸਿੰਘ ਜੱਸਾ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੋਬਿੰਦ ਸਿੰਘ ਦੇ ਵਿਆਹ ਸਮੇਂ ਜੋ ਬੱਚਿਆਂ ਤੇ ਪਰਿਵਾਰ ਤੋਂ ਬੱਜਰ ਗੁਸਤਾਖੀ ਹੋਈ ਹੈ, ਉਸਦੀ ਸਮੁੱਚੇ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹਾਂ : ਮਾਨ
Next articleਮੋਦੀ ਸਰਕਾਰ ਦੇ ਬਜਟ ਵਿੱਚ ਨਾ ਪੰਜਾਬ ਲਈ ਕੁਝ ਹੈ ਅਤੇ ਨਾ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਛੋਟੇ ਦੁਕਾਨਦਾਰਾਂ-ਵਪਾਰੀਆਂ ਲਈ – ਲਿਬਰੇਸ਼ਨ